ਹਰਭਜਨ ਮਾਨ ਵੱਲੋਂ ਗਾਇਆ ਲੋਕ ਗਾਇਕੀ ਦਾ ਇਹ ਰੰਗ ਕੀ ਤੁਹਾਨੂੰ ਵੀ ਆਇਆ ਪਸੰਦ !

By  Shaminder June 16th 2020 06:31 PM

ਹਰਭਜਨ ਮਾਨ ਆਪਣੇ ਪ੍ਰਸ਼ੰਸਕਾਂ ਨਾਲ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਕਲੀ ਗਾਉਂਦੇ ਹੋਏ ਨਜ਼ਰ ਆ ਰਹੇ ਨੇ ।ਉਨ੍ਹਾਂ ਦੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਹਰਭਜਨ ਮਾਨ ਨੇ ਗਾਇਕੀ ਦਾ ਹਰ ਰੰਗ ਗਾਇਆ ਹੈ ।

https://www.facebook.com/harbhajanmann/posts/3203519166335676

ਭਾਵੇਂ ਲੋਕ ਗੀਤ ਹੋਣ, ਕਵੀਸ਼ਰੀ ਹੋਵੇ ਜਾਂ ਫਿਰ ਪੌਪ ਮਿਊਜ਼ਿਕ । ਉਨ੍ਹਾਂ ਵੱਲੋਂ ਗਾਏ ਹਰ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਗਾਇਕੀ ਦੇ ਖੇਤਰ ‘ਚ ਉਹ ਲੰਮੇ ਸਮੇਂ ਤੋਂ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਹਿੱਟ ਗੀਤ ਦੇ ਰਹੇ ਨੇ ।

https://www.instagram.com/p/CADF_kCBuee/

ਇਸ ਦੇ ਨਾਲ ਹੀ ਪਾਲੀਵੁੱਡ ‘ਚ ਵੀ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ ਹੈ ਅਤੇ ਹੁਣ ਉਨ੍ਹਾਂ ਦਾ ਪੁੱਤਰ ਅਵਕਾਸ਼ ਮਾਨ ਵੀ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰ ਰਿਹਾ ਹੈ ।ਅਵਕਾਸ਼ ਮਾਨ ਹੁਣ ਤੱਕ ਕਈ ਗੀਤ ਕੱਢ ਚੁੱਕੇ ਹਨ ।

Related Post