ਹਰਭਜਨ ਮਾਨ ਨੇ ਲੁਧਿਆਣਾ 'ਚ ਦਿੱਤੀ ਲਾਈਵ ਪਰਫਾਰਮੈਂਸ ,ਵੱਡੀ ਗਿਣਤੀ 'ਚ ਪਹੁੰਚੇ ਲੋਕ 

By  Shaminder October 8th 2018 08:34 AM

ਹਰਭਜਨ ਮਾਨ ਨੇ ਲੁਧਿਆਣਾ 'ਚ ਇੱਕ ਲਾਈਵ ਕੰਸਰਟ ਕੀਤਾ । ਉਨ੍ਹਾਂ ਨੂੰ ਸੁਣਨ ਲਈ ਵੱਡੀ ਗਿਣਤੀ 'ਚ ਲੋਕ ਪਹੁੰਚੇ ਹੋਏ ਸਨ । ਉਨ੍ਹਾਂ ਨੇ ਆਪਣੀ ਪਰਫਾਰਮੈਂਸ ਦੌਰਾਨ ਆਪਣੇ ਸ਼ੁਰੂਆਤੀ ਦੌਰ 'ਚ ਗਾਏ ਗੀਤ 'ਜੱੱਗ ਜਿਉਂਦਿਆਂ ਦੇ ਮੇਲੇ' ਗਾ ਕੇ ਸਰੋਤਿਆਂ ਨੂੰ ਝੂਮਣ ਲਗਾ ਦਿੱਤਾ ।ਉਨ੍ਹਾਂ ਨੂੰ ਸੁਣਨ ਲਈ ਵੱਡੀ ਗਿਣਤੀ 'ਚ ਉਨ੍ਹਾਂ ਦੇ ਫੈਨਸ ਉੱਥੇ ਮੌਜੂਦ ਸਨ ।

ਹੋਰ ਵੇਖੋ : ਹਰਭਜਨ ਮਾਨ ਦਾ ਪੁਰਾਣਾ ਵੀਡਿਓ ਲੋਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਪਸੰਦ

https://www.instagram.com/p/BooesxznsF8/?hl=en&taken-by=harbhajanmannofficial

ਲੋਕ ਏਨੀ ਵੱਡੀ ਗਿਣਤੀ 'ਚ ਪਹੁੰਚੇ ਹੋਏ ਸਨ ਕਿ ਤਿਲ ਸੁੱਟਿਆਂ ਧਰਤੀ 'ਤੇ ਨਹੀਂ ਸੀ ਪੈਂਦਾ । ਹਰਭਜਨ ਮਾਨ ਨੇ ਇਸ ਪਰਫਾਰਮੈਂਸ ਦਾ ਇੱਕ ਵੀਡਿਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਹਰਭਜਨ ਮਾਨ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਗਾ ਕੇ ਸਮਾਂ ਬੰਨ ਦਿੱਤਾ ਅਤੇ ਸਰੋਤੇ ਵੀ ਉਨ੍ਹਾਂ ਦੇ ਗੀਤਾਂ ਨੂੰ ਸੁਣਨ ਵੱਡੀ ਗਿਣਤੀ 'ਚ ਮੌਜੂਦ ਸਨ ।

ਹਰਭਜਨ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਲੰਮੇ ਸਮੇਂ ਤੋਂ ਸਰਗਰਮ ਹਨ ਅਤੇ ਇੱਕ ਲੰਬੇ ਅਰਸੇ ਤੋਂ ਉਹ ਗੀਤ ਗਾ ਰਹੇ ਨੇ । ਇਨ੍ਹਾਂ ਗੀਤਾਂ 'ਚ ਜ਼ਿੰਦਗੀ ਦਾ ਹਰ ਰੰਗ ਵੇਖਣ ਨੂੰ ਮਿਲਦਾ ਹੈ ।  ਲੋਕ ਗੀਤ ਹੋਣ,ਕਵੀਸ਼ਰੀ ਹੋਵੇ ਜਾਂ ਫਿਰ ਪੋਪ ਮਿਊਜ਼ਿਕ ਹਰ ਤਰ੍ਹਾਂ ਦੇ ਗੀਤ ਉਨ੍ਹਾਂ ਨੇ ਗਾਏ ਨੇ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਗੀਤਾਂ ਨੂੰ ਸਮਾਜ ਦੇ ਹਰ ਵਰਗ ਵੱਲੋਂ ਪਸੰਦ ਕੀਤਾ ਜਾਂਦਾ ਹੈ ਅਤੇ ਸਰੋਤਿਆਂ ਵੱਲੋਂ ਉਨ੍ਹਾਂ ਨੂੰ ਅੱਜ ਵੀ ਓਨਾ ਹੀ ਪਿਆਰ ਦਿੱਤਾ ਜਾ ਰਿਹਾ ਹੈ ।

Related Post