ਹਰਭਜਨ ਮਾਨ ਪਹੁੰਚੇ ਆਪਣੇ ਜੱਦੀ ਪਿੰਡ ਖੇਮੁਆਣਾ, ਤਸਵੀਰਾਂ ਕੀਤੀਆਂ ਸਾਂਝੀਆਂ

By  Shaminder December 2nd 2019 05:59 PM

ਹਰਭਜਨ ਮਾਨ ਪਿਛਲੇ ਦਿਨੀਂ ਆਪਣੇ ਜੱਦੀ ਪਿੰਡ ਖੇਮੁਆਣਾ ਪਹੁੰਚੇ । ਜਿੱਥੋਂ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ 'ਚ ਉਹ ਆਪਣੇ ਪਿੰਡ ਦੇ ਲੋਕਾਂ ਅਤੇ ਆਪਣੇ ਫੈਨਸ ਨੂੰ ਮਿਲਦੇ ਹੋਏ ਦਿਖਾਈ ਦੇ ਰਹੇ ਹਨ ।

ਹੋਰ ਵੇਖੋ:ਹਰਭਜਨ ਮਾਨ ਤੋਂ ਇਸ ਬਜ਼ੁਰਗ ਦੀ ਵੀਡੀਓ ਸ਼ੇਅਰ ਕੀਤੇ ਬਗੈਰ ਰਹਿ ਨਹੀਂ ਹੋਇਆ

https://www.facebook.com/harbhajanmann/photos/a.688943444459940/2741456752541922/?type=3&theater

ਇਨ੍ਹਾਂ ਤਸਵੀਰਾਂ ਨੂੰ ਸਾਂਝੇ ਕਰਦੇ ਹੋਏ ਹਰਭਜਨ ਮਾਨ ਨੇ ਲਿਖਿਆ ਕਿ "ਮੇਰੇ ਜੱਦੀ ਪਿੰਡ ਖੇਮੁਆਣਾ 'ਚ ਦੂਰੋਂ ਦੂਰੋਂ ਚੱਲ ਕੇ ਆਏ ਫੈਨਸ ਦੇ ਰੁਬਰੂ ਹੋ ਕੇ ਬਹੁਤ ਹੀ ਚੰਗਾ ਲੱਗਿਆ ਇਹ ਸਾਥ ਬਣਿਆ ਰਹੇ"।

harbhajan maan harbhajan maan

ਹਰਭਜਨ ਮਾਨ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ ਅਤੇ ਉਹ ਆਪਣੇ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ ।ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ਅਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ ।

Related Post