'ਤੇਰੇ ਪਿੰਡ ਗਈ ਸਾਂ ਵੀਰਾ ਵੇ' ਗੀਤ 'ਤੇ ਦਰਸ਼ਕਾਂ ਦੇ ਸੁਨੇਹੇ ਕਰ ਰਹੇ ਨੇ ਹਰਭਜਨ ਮਾਨ ਜਜ਼ਬਾਤੀ

By  Aaseen Khan June 19th 2019 02:25 PM

ਹਰਭਜਨ ਮਾਨ ਜਿੰਨ੍ਹਾਂ ਦੀ ਲੜੀ 'ਮੇਰੀ ਪਸੰਦ' ਦਾ ਅੱਜ ਪਹਿਲਾ ਗੀਤ ਰਿਲੀਜ਼ ਹੋ ਚੁੱਕਿਆ ਹੈ। ਬਾਬੂ ਸਿੰਘ ਮਾਨ ਦਾ ਲਿਖਿਆ 'ਤੇਰੇ ਪਿੰਡ ਗਈ ਸਾਂ ਵੀਰਾ ਵੇ' ਨਾਮ ਦੇ ਇਸ ਗੀਤ ਨੂੰ ਜੋ ਵੀ ਸੁਣ ਰਿਹਾ ਹੈ ਉਹ ਭਾਵੁਕ ਹੋ ਰਿਹਾ ਹੈ। ਖ਼ਾਸ ਕਰਕੇ ਇਹ ਗੀਤ ਜਿਹੜੀਆਂ ਧੀਆਂ ਦੇ ਪੇਕੇ ਮੁੱਕ ਜਾਂਦੇ ਹਨ ਉਹਨਾਂ ਦੀਆਂ ਅੱਖਾਂ ਨਮ ਕਰ ਰਿਹਾ ਹੈ। ਸਰੋਤਿਆਂ ਦੇ ਮਿਲੇ ਚੰਗੇ ਹੁੰਗਾਰੇ ਦੇ ਸਦਕਾ ਰਿਲੀਜ਼ ਹੁੰਦਿਆਂ ਹੀ ਗੀਤ ਯੂ ਟਿਊਬ 'ਤੇ ਟਰੈਂਡਿੰਗ ਲਿਸਟ 'ਚ ਸ਼ੁਮਾਰ ਹੋ ਗਿਆ ਹੈ।

harbhajan maan song tere pind gayi san veera ve public reaction harbhajan maan

ਹਰਭਜਨ ਮਾਨ ਨੇ ਵੀ ਦਰਸ਼ਕਾਂ ਦੀ ਇਸ ਸਪੋਰਟ ਨੂੰ ਦੇਖਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ 'ਮਿਹਰਬਾਨੀ, ਤੁਸੀਂ ਦੱਸ ਦਿੱਤਾ ਕਿ ਸਾਫ ਸੁਥਰੇ ਗਾਣੇ ਵੀ ਸਰੋਤੇ ਟਰੈਂਡਿੰਗ 'ਚ ਲੈ ਕੇ ਆਉਂਦੇ ਨੇ"।

harbhajan maan song tere pind gayi san veera ve public reaction harbhajan maan song tere pind gayi san veera ve public reaction

ਗਾਣੇ ਨੂੰ ਮਿਲ ਰਹੇ ਦਰਸ਼ਕਾਂ ਦੇ ਪਿਆਰ ਅਤੇ ਪ੍ਰਤੀਕਿਰਿਆ ਲਈ ਹਰਭਜਨ ਮਾਨ ਨੇ ਸਰੋਤਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ। ਕੋਈ ਕਹਿ ਰਿਹਾ ਹੈ ਕਿ ਇਸ ਗਾਣੇ ਨੇ ਉਹਨਾਂ ਦੇ ਹੰਜੂ ਕਢਵਾ ਦਿੱਤੇ ਅਤੇ ਕੋਈ ਦਿਲ ਨੂੰ ਛੂਹ ਗਿਆ ਮਾਨ ਸਾਬ ਦਾ ਇਹ ਗੀਤ ਅਤੇ ਕੋਈ ਉਹਨਾਂ ਦਾ ਅਜਿਹਾ ਗੀਤ ਲੈ ਕੇ ਆਉਣ ਲਈ ਧੰਨਵਾਦ ਕਰ ਰਿਹਾ ਹੈ।

ਹੋਰ ਵੇਖੋ : ਹਿੰਮਤ ਸੰਧੂ ਦਾ ਗਾਇਆ ਤੇ ਗਿੱਲ ਰੌਂਤਾ ਦਾ ਲਿਖਿਆ ‘ਡੀ.ਐੱਸ.ਪੀ.ਦੇਵ’ ਦਾ ਪਹਿਲਾ ਗੀਤ ‘ਵੱਡੇ ਜਿਗਰੇ’ ਹੋਇਆ ਰਿਲੀਜ਼

harbhajan maan song tere pind gayi san veera ve public reaction harbhajan maan

ਗੀਤ ਲਈ ਕੀਤੀ ਪ੍ਰੈੱਸਕਾਨਫਰੰਸ ਦੌਰਾਨ ਗਾਣੇ ਦੇ ਬੋਲ ਗਾਉਂਦੇ ਹੋਏ ਖ਼ੁਦ ਹਰਭਜਨ ਮਾਨ ਦੇ ਵੀ ਅੱਥਰੂ ਛਲਕ ਗਏ ਸਨ। ਹੁਣ ਲੋਕਾਂ ਦੀ ਵੀ ਅਜਿਹੀਆਂ ਪ੍ਰਤੀਕਿਰਿਆਵਾਂ ਨੂੰ ਦੇਖ ਉਹ ਖੁਸ਼ ਹਨ। ਦੱਸ ਦਈਏ ਹਰਭਜਨ ਮਾਨ ਦੇ ਇਸ ਗੀਤ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਹੋ ਚੁੱਕਿਆ ਹੈ।

Related Post