ਹਰਭਜਨ ਮਾਨ ਆਪਣੇ ਖੇਤਾਂ ‘ਚ ਪਹੁੰਚੇ, ਵੀਡੀਓ ਵਾਇਰਲ

By  Shaminder June 18th 2021 12:01 PM

ਹਰਭਜਨ ਮਾਨ ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਐਕਟਿਵ ਹਨ । ਉਹ ਆਪਣੀਆਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੇ ਪਿੰਡ ਖੇਮੂਆਣੇ ‘ਚ ਨਜ਼ਰ ਆ ਰਹੇ ਹਨ । ਹਰਭਜਨ ਮਾਨ ਝੋਨਾ ਲਗਾ ਰਹੇ ਕਾਮਿਆਂ ਦੇ ਨਾਲ ਝੋਨੇ ਦੇ ਖੇਤ ‘ਚ ਨਜ਼ਰ ਆ ਰਹੇ ਹਨ ।

Harbhajan Mann Image From Instagram

ਹੋਰ ਪੜ੍ਹੋ : ਵਿਸ਼ਵ ਸੰਗੀਤ ਦਿਹਾੜੇ ਮੌਕੇ ਪੀਟੀਸੀ ਪੰਜਾਬੀ ‘ਤੇ ਕਰਵਾਇਆ ਜਾਵੇਗਾ ‘ਪੀਟੀਸੀ ਸੂਫ਼ੀ ਕੰਸਰਟ’ 

harbhajan Maan Image From Instagram

ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਰਭਜਨ ਮਾਨ ਆਪਣਾ ਪ੍ਰਸਿੱਧ ਗੀਤ ‘ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ’ ਗਾ ਕੇ ਸੁਣਾ ਰਹੇ ਹਨ ਅਤੇ ਉਨ੍ਹਾਂ ਦੇ ਕੋਲ ਹੀ ਕਾਮੇ ਝੋਨਾ ਲਗਾ ਰਹੇ ਹਨ ।

Harbhajan Mann Image From Instagram

ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ । ਆਪਣੀ ਸਾਫ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਰਭਜਨ ਮਾਨ ਅਦਾਕਾਰੀ ਦੇ ਖੇਤਰ ‘ਚ ਮੱਲਾਂ ਮਾਰ ਚੁੱਕੇ ਹਨ ਅਤੇ ਕਈ ਹਿੱਟ ਫ਼ਿਲਮਾਂ ਵੀ ਦੇ ਚੁੱਕੇ ਹਨ।

 

View this post on Instagram

 

A post shared by Harbhajan Mann (@harbhajanmannofficial)

Related Post