ਇਹ ਗਾਣਾ ਬਣਿਆ ਸੀ ਗਾਇਕ ਹਰਭਜਨ ਮਾਨ ਦੀ ਪਹਿਚਾਣ, ਮਾਨ ਨੇ ਸ਼ੇਅਰ ਕੀਤੀ ਵੀਡੀਓ

By  Rupinder Kaler October 4th 2019 01:46 PM

ਗਾਇਕ ਹਰਭਜਨ ਮਾਨ ਦੀ ਗਾਇਕੀ ਦਾ ਹਰ ਕੋਈ ਕਾਇਲ ਹੈ ਕਿਉਂਕਿ ਉਹਨਾਂ ਦਾ ਗਾਣੇ ਜ਼ਿੰਦਗੀ ਦੇ ਬਹੁਤ ਹੀ ਨੇੜੇ ਹੁੰਦੇ ਹਨ । ਉਹਨਾਂ ਦੇ ਹਰ ਗਾਣੇ ਦੇ ਬੋਲ ਵਿੱਚ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਦੀ ਝਲਕ ਮਿਲਦੀ ਹੈ । ਇਸੇ ਲਈ ਉਹਨਾਂ ਦਾ ਇਹ ਗਾਣਾ ਕਿਸੇ ਨਾ ਕਿਸੇ ਨਾਲ ਜੁੜਿਆ ਹੁੰਦਾ ਹੈ । ਅਜਿਹੇ ਹੀ ਇੱਕ ਗਾਣੇ ਦੀ ਵੀਡੀਓ ਹਰਭਜਨ ਮਾਨ ਨੇ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕੀਤੀ ਹੈ ।

https://www.instagram.com/p/B2tb5lhBLHQ/

‘ਚਿੱਠੀਏ ਨੀ ਚਿੱਠੀਏ”  ਟਾਈਟਲ ਹੇਠ ਆਏ ਇਸ ਗਾਣੇ ਨੂੰ ਹਰਭਜਨ ਮਾਨ ਨੇ ਆਪਣੀ ਪਹਿਚਾਣ ਦੱਸਿਆ ਹੈ । ਉਹਨਾਂ ਨੇ ਲਿਖਿਆ ਹੈ ਕਿ ਇਹ ਉਹ ਗਾਣਾ ਹੈ । ਜਿਹੜਾ ਕਿ ਉਹਨਾਂ ਦੀ ਪਹਿਲੀ ਪਹਿਚਾਣ  ਬਣਿਆ ਸੀ । ਵਾਕਏ ਹੀ ਇਹ ਗਾਣਾ  ਹਰਭਜਨ  ਮਾਨ ਦੀ ਪਹਿਚਾਣ ਹੈ ਕਿਉਂਕਿ ਇਹ ਗਾਣਾ ਰਿਲੀਜ਼ ਹੁੰਦੇ ਹੀ ਸੁਪਰ ਹਿੱਟ ਹੋ ਗਿਆ ਸੀ ।

https://www.instagram.com/p/B1mUvbHBMux/

ਹਰ ਟੇਪ ਤੇ ਇਹ ਹੀ ਗਾਣਾ ਵੱਜਦਾ ਸੁਣਾਈ ਦਿੰਦਾ ਸੀ, ਤੇ ਅੱਜ ਵੀ ਇਹ ਗਾਣਾ ਉਹਨਾਂ ਹੀ ਮਕਬੂਲ ਹੈ ਜਿਨ੍ਹਾਂ ਪਹਿਲਾਂ ਸੀ । ਇਹ ਗਾਣਾ ਉਹਨਾਂ ਮਾਵਾਂ ਦੇ ਜਜ਼ਬਾਤਾਂ ਨੂੰ ਬਿਆਨ ਕਰਦਾ ਹੈ, ਜਿਨ੍ਹਾਂ ਦੇ ਪੁੱਤ ਵਿਦੇਸ਼ ਵਿੱਚ ਕਮਾਈ ਕਰਨ ਗਏ ਹੋਏ ਹਨ ।

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਮਿਊਜ਼ਿਕ ਚਰਨਜੀਤ ਅਹੁਜਾ ਨੇ ਦਿੱਤਾ ਸੀ ਜਦੋਂ ਕਿ ਬੋਲ ਦਵਿੰਦਰ ਖੰਨੇਵਾਲਾ ਨੇ ਲਿਖੇ ਸਨ । ਹਰਭਜਨ ਮਾਨ ਦੇ ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਗਾਣੇ ‘ਤੇਰੇ ਪਿੰਡ ਗਈ ਸਾਂ ਵੀਰਾ ਵੇ’ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਹੈ ।

Related Post