ਗਾਇਕ ਹਰਭਜਨ ਮਾਨ ਤੇ ਉਹਨਾਂ ਦੇ ਭਰਾ ਗੁਰਸੇਵਕ ਮਾਨ ਬਚਪਨ 'ਚ ਹੀ ਸਨ ਵੱਡੇ ਕਲਾਕਾਰ, ਦੇਖੋ ਵੀਡਿਓ 

By  Rupinder Kaler March 16th 2019 03:49 PM

ਗਾਇਕ ਹਰਭਜਨ ਮਾਨ ਏਨੀਂ ਦਿਨੀਂ ਆਪਣੀ ਫ਼ਿਲਮ 'ਪੀ.ਆਰ' ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ । ਹਰਭਜਨ ਮਾਨ ਦੇ ਪ੍ਰਸ਼ੰਸਕ ਉਹਨਾਂ ਨੂੰ ਛੇਤੀ ਹੀ ਵੱਡੇ ਪਰਦੇ ਤੇ ਦੇਖਣਗੇ । ਪਰ ਜੇਕਰ ਉਹਨਾਂ ਦੀ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਗਾਇਕੀ ਬਾਕਮਾਲ ਹੈ । ਹਰਭਜਨ ਮਾਨ ਤੇ ਉਹਨਾਂ ਦੇ ਭਰਾ ਗੁਰਸੇਵਕ ਮਾਨ ਉਮਰ ਦੇ ਉਸ ਪੜਾਅ ਵਿੱਚ ਹੀ ਗਾਇਕੀ ਦੇ ਉਹ ਗੁਰ ਸਿੱਖ ਗਏ ਸਨ ਜਿਸ ਉਮਰ ਨੂੰ ਲੋਕ ਹੱਸਣ ਖੇਡਣ ਦੀ ਉਮਰ ਕਹਿੰਦੇ ਹਨ ।

https://www.youtube.com/watch?v=c9uTe8Ok6Cs

ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੀ ਸ਼ਗਿਰਦੀ ਕਰਦੇ ਹੋਏ ਹਰਭਜਨ ਮਾਨ ਤੇ ਗੁਰਸੇਵਕ ਮਾਨ ਬਚਪਨ ਵਿੱਚ ਹੀ ਕਵਿਤਾਵਾਂ ਤੇ ਗਾਣੇ ਸ਼ੁਰੂ ਕਰ ਦਿੱਤੇ ਸਨ ਜਿਹੜੇ ਹਰ ਇੱਕ ਦੇ ਕੰਨਾਂ ਵਿੱਚ ਰਸ ਘੋਲਦੇ ਸਨ । ਇਸੇ ਤਰ੍ਹਾਂ ਦੀ ਇੱਕ ਵੀਡਿਓ ਏਨੀਂ ਦਿਨੀਂ ਕਾਫੀ ਵਾਇਰਲ ਹੋ ਰਹੀ ਹੈ । ਇਸ ਵੀਡਿਓ ਵਿੱਚ ਦੋਵੇਂ ਭਰਾ 'ਬਾਪੂ ਤੇਰੇ ਕੁੜਮਾ ਨੇ ਤੇਰੀ ਧੀ ਨੂੰ ਬੇਰੀਂ ਤੋੜਨ ਲਾ ਤਾ' ਸੁਣਾ ਰਹੇ ਹਨ ।

Related Post