ਇਕ ਚੰਗਾ ਇਨਸਾਨ ਬਣਨ ਦੀ ਪ੍ਰੇਰਨਾ ਦਿੰਦਾ ਹੈ ਹਰਭਜਨ ਮਾਨ ਦਾ ਨਵਾਂ ਗੀਤ 'ਜਿੰਦੜੀਏ'

By  Pradeep Singh September 27th 2017 10:34 AM

ਕਹਿੰਦੇ ਨੇ ਹਰ ਇਨਸਾਨ ਇਸ ਦੁਨੀਆ ਤੇ ਆਪਣਾ ਸਮਾਂ ਉੱਪਰੋਂ ਲਿਖਵਾ ਕੇ ਆਉਂਦਾ ਹੈ 'ਤੇ ਉਸਦੇ ਹਰ ਇੱਕ ਸਾਹ ਨਾਲ ਉਸਦਾ ਇਹ ਸਮਾਂ ਘੱਟਦਾ ਜਾਂਦਾ ਹੈ | ਜ਼ਿੰਦਗੀ ਦੇ ਇਸੇ ਸੱਚ ਤੋਂ ਪ੍ਰੇਰਨਾ ਲੈਂਦਿਆਂ ਪੰਜਾਬੀ ਏੰਟਰਟੇਨਮੇੰਟ ਇੰਡਸਟਰੀ ਦੇ ਮੰਨੇ ਪ੍ਰਮੰਨੇ ਸੁਪਰਸਟਾਰ ਹਰਭਜਨ ਮਾਨ ਨੇ ਆਪਣਾ ਨਵਾਂ ਗਾਣਾ 'ਜਿੰਦੜੀਏ' ਰਿਲੀਜ਼ ਕੀਤਾ ਹੈ |

ਪੰਜਾਬੀ ਮਿਊਜ਼ਿਕ ਇੰਡਸਟਰੀ ਜਿੱਥੇ ਪੈਰਾਂ ਨੂੰ ਥਿਰਕਾ ਦੇਣ ਵਾਲੇ ਗਾਣਿਆਂ ਲਈ ਮਸ਼ਹੂਰ ਹੈ ਉੱਥੇ ਇਸ ਤਰਾਂ ਦਾ ਇਕ ਚੰਗਾ ਇਨਸਾਨ ਬਣਨ ਦੀ ਪ੍ਰੇਰਨਾ ਦੇਣ ਵਾਲਾ ਗੀਤ ਕੱਢਣ ਲਈ ਹਰਭਜਨ ਮਾਨ ਦੀ ਜਿੰਨੀ ਤਾਰੀਫ ਕੀਤੀ ਜਾਵੇ ਉੱਨੀ ਘੱਟ ਹੈ |

https://youtu.be/etFnXQ4cssc

R Swami ਦੇ ਨਿਰਦੇਸ਼ਨ 'ਚ ਬਣੇ ਗਾਣੇ ਦੀ ਵੀਡੀਓ ਬਹੁਤ ਹੀ ਵਧੀਆ ਹੈ | ਡਾਇਰੈਕਟਰ ਨੇ ਵੀਡੀਓ 'ਚ ਏਦਾਂ ਦੀਆਂ ਬਹੁਤ ਛੋਟਿਆਂ-ਛੋਟਿਆਂ ਗੱਲਾਂ ਦਿਖਾਈਆਂ ਨੇ ਜੋ ਕਿ ਦੇਖਣ ਨੂੰ ਛੋਟਿਆਂ ਲੱਗਦੀਆਂ ਨੇ ਪਰ ਦੇਖਿਆ ਜਾਵੇ ਤਾਂ ਜ਼ਿੰਦਗੀ 'ਚ ਉਹੀ ਗੱਲਾਂ ਸਭ ਤੋਂ ਜ਼ਿਆਦਾ ਮਾਇਨੇ ਰੱਖਦਿਆਂ ਨੇ |

ਸ਼ਿਰੋਮਣੀ ਕਵੀਸ਼ਰ ਕਰਨੈਲ ਸਿੰਘ 'ਤੇ ਪਾਰਸ ਬਾਬੂ ਸਿੰਘ ਮਾਨ ਦੇ ਬੋਲ ਦਿਲਾਂ ਨੂੰ ਚੀਰਣ ਵਾਲੇ ਹਨ ਜਿਸਦਾ ਅੰਦਾਜ਼ਾ ਇੱਕ ਲਾਈਨ ਤੋਂ ਲਗਾਇਆ ਜਾ ਸਕਦਾ ਹੈ ‘ਪੈਰਾਂ ਹੇਠ ਰੁਲੇ ਪਰਛਾਵਾਂ ਸੂਰਜ ਸਿਰ ਤੇ ਆਇਆ , ਸਿਖਰ ਦੁਪਿਹਰੇ ਇੱਕ ਹੋ ਗਏ ਆਂ ਮੈਂ ਤੇ ਮੇਰਾ ਸਾਇਆ’’

Related Post