ਹਰਭਜਨ ਮਾਨ ਦੀ ਕਾਮਯਾਬੀ ਪਿੱਛੇ ਹੈ ਇਹਨਾਂ ਲੋਕਾਂ ਦਾ ਹੱਥ, ਵੀਡਿਓ 'ਚ ਕੀਤਾ ਖੁਲਾਸਾ !

By  Rupinder Kaler May 24th 2019 12:08 PM

ਕਹਿੰਦੇ ਹਨ ਕਿ ਸੋਨੇ ਨੂੰ ਭੱਠੀ ਦੀ ਲੋਅ ਵਿੱਚ ਤਪਾ ਕੇ ਹੀ ਉਸ ਨੂੰ ਕੋਈ ਰੂਪ ਦਿੱਤਾ ਜਾ ਸਕਦਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵੀ ਇੱਕ ਅਜਿਹੇ ਹੀ ਗਾਇਕ ਹਨ ਹਰਭਜਨ ਮਾਨ, ਜਿਹੜੇ ਸੰਘਰਸ਼ ਤੇ ਮਿਹਨਤ ਦੀ ਭੱਠੀ ਵਿੱਚ ਤੱਪ ਕੇ ਵੱਡੇ ਗਾਇਕ ਬਣੇ ਹਨ ।ਉਹਨਾਂ ਦੇ ਗਾਏ ਗਾਣੇ ਅੱਜ ਲੋਕ ਤੱਥ ਬਣ ਗਏ ਹਨ । ਇਸੇ ਲਈ ਉਹਨਾਂ ਦੇ ਗਾਣਿਆਂ ਦੇ ਬੋਲ ਟਰੱਕਾਂ ਬੱਸਾਂ ਦੇ ਟ੍ਰੈਕਟਰ ਟਰਾਲੀਆਂ ਦੇ ਡਾਲਿਆਂ ਤੇ ਲਿਖੇ ਦਿਖਾਈ ਦੇ ਜਾਂਦੇ ਹਨ ।

https://www.instagram.com/p/BwwilnkhauI/

ਅੱਜ ਦੇ ਹਿੱਟ ਗਾਇਕਾਂ ਵਿੱਚ ਹਰਭਜਨ ਮਾਨ ਉਹ ਗਾਇਕ ਹਨ ਜਿਨ੍ਹਾਂ ਦੇ ਐੱਲ ਪੀ ਰਿਕਾਰਡ ਹੋਇਆ ਸੀ ।ਇਹ ਐੱਲ ਪੀ ਉਸ ਉਮਰ ਵਿੱਚ ਰਿਕਾਰਡ ਕੀਤਾ ਗਿਆ ਸੀ ਜਦੋਂ ਕਿਸੇ ਬੱਚੇ ਦੀ ਖੇਡਣ ਦੀ ਉਮਰ ਹੁੰਦੀ ਹੈ । ਹਰਭਜਨ ਮਾਨ ਨੇ ਇਸ ਦਾ ਖੁਲਾਸਾ ਪੀਟੀਸੀ ਦੇ ਸ਼ੋਅ ਵਿੱਚ ਕੀਤਾ ਸੀ । ਉਹਨਾਂ ਮੁਤਾਬਿਕ ਜਿਸ ਸਮੇਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਸੀ ਉਸ ਸਮੇਂ ਹਰ ਗਾਇਕ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਸੀ । ਕਿਸੇ ਕੰਪਨੀ ਵਿੱਚ ਗਾਣਾ ਰਿਕਾਰਡ ਕਰਵਾਉਣ ਲਈ ਉਸ ਸਮੇਂ ਲੋਕਾਂ ਦੀ ਜੁੱਤੀਆਂ ਤੱਕ ਘਸ ਜਾਂਦੀਆਂ ਸਨ । ਪਰ ਐੱਚ.ਐੱਮ.ਵੀ ਕੰਪਨੀ ਨੇ ਉਹਨਾਂ ਨੂੰ ਛੋਟੀ ਉਮਰ ਵਿੱਚ ਇਹ ਮੌਕਾ ਦੇ ਦਿੱਤਾ ਸੀ ।

https://www.instagram.com/p/BxFf6Hfhwd0/

ਇਸ ਦੇ ਨਾਲ ਹੀ ਮਾਨ ਨੇ ਉਹਨਾਂ ਲੋਕਾਂ ਦਾ ਜ਼ਿਕਰ ਵੀ ਕੀਤਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਹਿੱਟ ਗਾਇਕ ਬਣਨ ਵਿੱਚ ਮਦਦ ਕੀਤੀ । ਸਭ ਤੋਂ ਪਹਿਲਾਂ ਨਾਂਅ ਕਰਨੈਲ ਸਿੰਘ ਪਾਰਸ ਦਾ ਆਉਂਦਾ ਹੈ । ਹਰਭਜਨ ਮਾਨ ਕਰਨੈਲ ਸਿੰਘ ਪਾਰਸ ਨੂੰ ਉਹ ਪਾਰਸ ਮੰਨਦੇ ਹਨ ਜਿਨ੍ਹਾਂ ਨੇ ਮਾਨ ਨੂੰ ਸੋਨੇ ਵਰਗਾ ਗਾਇਕ ਬਣਾਇਆ ।ਕਰਨੈਲ ਸਿੰਘ ਪਾਰਸ ਤੋਂ ਹੀ ਹਰਭਜਨ ਮਾਨ ਨੇ ਗਾਇਕੀ ਦੇ ਗੁਰ ਸਿੱਖੇ ਸਨ ।ਕਰਨੈਲ ਸਿੰਘ ਪਾਰਸ ਵਾਂਗ ਸੰਗੀਤਕਾਰ ਚਰਨਜੀਤ ਅਹੁਜਾ ਵੀ ਹਰਭਜਨ ਮਾਨ ਦੀ ਜ਼ਿੰਦਗੀ ਵਿੱਚ ਖ਼ਾਸ ਥਾਂ ਰੱਖਦੇ ਹਨ । ਹਰਭਜਨ ਮਾਨ ਮੁਤਾਬਿਕ ਚਰਨਜੀਤ ਅਹੁਜਾ ਉਹ ਸੰਗੀਤਕਾਰ ਹਨ ਜਿਹੜ੍ਹੇ ਕਿਸੇ ਗਾਣੇ ਨੂੰ ਹਿੱਟ ਕਰਵਾਉਂਦੇ ਹਨ ।

https://www.youtube.com/watch?v=Gxpbodk_aKs

ਇਸ ਤਰ੍ਹਾਂ ਹਰਭਜਨ ਮਾਨ ਦੀ ਜ਼ਿੰਦਗੀ ਵਿੱਚ ਜੈ ਦੇਵ ਵੀ ਖ਼ਾਸ ਥਾਂ ਰੱਖਦੇ ਹਨ । ਹਰਭਜਨ ਮਾਨ ਮੁਤਾਬਿਕ ਉਹਨਾਂ ਨੇ ਜਦੋਂ ਵੀ ਕੋਈ ਨਵਾਂ ਕੰਮ ਕੀਤਾ ਹੈ, ਦਰਅਸਲ ਉਹ ਜੈ ਦੇਵ ਦਾ ਹੀ ਆਈਡੀਆ ਹੁੰਦਾ ਸੀ । ਜੈ ਦੇਵ ਹੀ ਹਰਭਜਨ ਮਾਨ ਨੂੰ ਗਾਇਕੀ ਤੋਂ ਫ਼ਿਲਮਾਂ ਵੱਲ ਲੈ ਕੇ ਆਏ ਸਨ । ਹਰਭਜਨ ਮਾਨ ਦੀ ਜ਼ਿੰਦਗੀ ਵਿੱਚ ਮਨਮੋਹਨ ਸਿੰਘ ਵੀ ਅਜਿਹੇ ਸ਼ਖਸ ਹਨ ਜਿਹੜੇ ਹਰਭਜਨ ਲਈ ਖ਼ਾਸ ਹਨ ਕਿਉਂਕਿ ਹਰਭਜਨ ਮਾਨ ਦੇ ਗਾਣਿਆਂ ਨੂੰ ਮਨਮੋਹਨ ਸਿੰਘ ਨੇ ਹੀ ਕੌਮਾਂਤਰੀ ਪੱਧਰ ਤੇ ਪਹਿਚਾਣ ਦਿਵਾਈ ਸੀ ।

https://www.youtube.com/watch?v=rDsWY5HMAnk&t=462s

ਮਨਮੋਹਨ ਹੀ ਹਰਭਜਨ ਨੂੰ ਮੁੰਬਈ ਲੈ ਕੇ ਗਏ ਸਨ ਜਿੱਥੇ ਉਹਨਾਂ ਦਾ ਓਏ ਹੋਏ ਗਾਣਾ ਰਿਲੀਜ਼ ਹੋਇਆ ਸੀ । ਹਰਮਨ ਮਾਨ ਉਹ ਸ਼ਖਸ ਹੈ ਜਿਸ ਨੂੰ ਹਰਭਜਨ ਮਾਨ ਆਪਣਾ ਸਭ ਕੁਝ ਮੰਨਦੇ ਹਨ । ਹਰਮਨ ਮਾਨ ਹਰਭਜਨ ਮਾਨ ਦੀ ਜੀਵਨ ਸੰਗਨੀ ਹੈ । ਹਰਭਜਨ ਮਾਨ ਉਹਨਾਂ ਨੂੰ ਹੀ ਆਪਣੀ ਕਾਮਯਾਬੀ ਦਾ ਸਿਹਰਾ ਉਹਨਾਂ ਦੇ ਸਿਰ ਬੰਨਦੇ ਹਨ ।

Related Post