ਗਾਇਕ ਹਰਭਜਨ ਮਾਨ ਦੇ ਵਿਆਹ ਦੀ ਹੈ ਅੱਜ ਵਰੇਗੰਢ, ਹਰਭਜਨ ਮਾਨ ਨੇ ਪੋਸਟ ਸ਼ੇਅਰ ਕਰਕੇ ਦੱਸਿਆ ਹਰਮਨ ਮਾਨ ਨੇ ਕਿਸ ਤਰ੍ਹਾਂ ਦਿੱਤਾ ਹਰ ਕਦਮ ’ਤੇ ਸਾਥ

By  Rupinder Kaler July 1st 2020 11:23 AM

ਅੱਜ ਦਾ ਦਿਨ ਗਾਇਕ ਹਰਭਜਨ ਮਾਨ ਲਈ ਬਹੁਤ ਹੀ ਖ਼ਾਸ ਹੈ ਕਿਉਂਕਿ ਅੱਜ ਉਹਨਾਂ ਦੇ ਵਿਆਹ ਦੀ ਵਰੇਗੰਢ ਹੈ । ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾ ਕੇ ਦਿੱਤੀ ਹੈ । ਉਹਨਾਂ ਨੇ ਆਪਣੀ ਪਤਨੀ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ, ਇਸ ਨੂੰ ਬਹੁਤ ਹੀ ਪਿਆਰਾ ਕੈਪਸ਼ਨ ਦੇ ਕੇ ਹੋਰ ਖ਼ਾਸ ਬਣਾਇਆ ਹੈ ।

https://www.instagram.com/p/CByATBaBPBt/

ਹਰਭਜਨ ਮਾਨ ਨੇ ਲਿਖਿਆ ਹੈ ‘ਸਟਾਰ’ ਬਣਨਾ ਸ਼ਾਇਦ ਸੌਖਾ ਹੋਵੇ ਪਰ ਕਿਸੇ ਸਟਾਰ ਦਾ ਹਮਸਫ਼ਰ ਬਣਨਾ ਸੌਖਾ ਨਹੀਂ ਹੁੰਦਾ! ਤੇ ਜੋ ਇਹ ਸਭ ਕੁਝ ਜਾਣਦਾ ਹੋਇਆ ਵੀ ਤੁਹਾਡਾ ਹਮਸਫ਼ਰ ਬਣਨ ਦਾ ਹੌਸਲਾ ਰੱਖਦਾ ਹੋਵੇ ਅਤੇ ਇਸ ਤੋਂ ਕਿਧਰੇ ਵੱਧ ਆਪਣੇ ਸੁਪਨੇ ਵਿਸਾਰ ਕੇ ਤੁਹਾਡੇ ਸੁਪਨਿਆਂ ਵਿੱਚ ਰੰਗ ਭਰਨ ਬੈਠ ਜਾਵੇ ਤਾਂ ਉਸ ਹਮਸਫ਼ਰ ਦੀ ਇਹ ਕੁਰਬਾਨੀ ਕਦੀ ਵੀ ਜ਼ਾਇਆ ਨਹੀਂ ਜਾਂਦੀ! ਅੱਜ ਦਾ ਦਿਨ ਮੇਰੇ ਲਈ ਬੇਹੱਦ ਖ਼ਾਸ ਹੈ ਕਿਉਂਕਿ ਅੱਜ ਦੇ ਦਿਨ ਮੈਂ ਅਤੇ ਹਰਮਨ ਮਾਨ ਨੇ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ। ਤੇ ਇਹੀ ਉਹ ਦਿਨ ਸੀ, ਜਦੋਂ ਮੇਰੀ ਕਾਮਯਾਬੀ ਦੇ ਦਿਨਾਂ ਦੀ ਵੀ ਸ਼ੁਰੂਆਤ ਹੋ ਗਈ।

https://www.instagram.com/p/B_4CczTBU9V/

ਮੈਂ ਕਿਵੇਂ ਵਿਸਾਰ ਸਕਦਾ ਹਾਂ ਉਹ ਦਿਨ, ਜਦੋਂ ਸਾਲ 1992 ਵਿੱਚ ‘ਚਿੱਠੀਏ ਨੀ ਚਿੱਠੀਏ’ ਦੇ ਮਕ਼ਬੂਲ ਹੋ ਜਾਣ ਤੋਂ ਬਾਅਦ, ਜਿਸ ਵਕ਼ਤ ਸਾਡੇ ਦੋਹਾਂ ਪਰਿਵਾਰਾਂ ਦੇ ਮੈਂਬਰ ਕੈਨੇਡਾ ਸਨ ਤਾਂ ਹਰਮਨ ਨੇ ਆਪਣੇ ਸੁਪਨੇ ਵਿਸਾਰ ਕੇ ਮੇਰੇ ਸੁਪਨਿਆਂ ਵਾਸਤੇ, ਮੇਰਾ ਸਾਥ ਦੇਣ ਲਈ ਮੇਰੇ ਨਾਲ ਇੰਡੀਆ ਜਾਣ ਲਈ ਅੱਖ ਝਪਕਣ ਤੋਂ ਪਹਿਲਾਂ ਹੀ ਤਿਆਰ ਹੋ ਗਈ।ਇਹ ਹਰਮਨ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਸੀ, ਜਿਸ ਨੇ ਮੇਰਾ ਨਾਮ ਦੁਨੀਆਂ ਭਰ ਵਿੱਚ ਲਿਸ਼ਕਾ ਦਿੱਤਾ।ਹਰਮਨ ਮੇਰੇ ਲਈ ਹਮੇਸ਼ਾ ਪ੍ਰੇਰਨਾਸਰੋਤ ਹੈ ਕਿਉਂਕਿ ਉਸ ਨੇ ਜ਼ਿੰਦਗੀ ਦੇ ਹਰ ਹਾਲਾਤ ਨੂੰ ਜਿੱਤਿਆ ਹੈ ਅਤੇ ਉਹ ਸੰਘਰਸ਼ ਕੀਤਾ ਹੈ, ਜੋ ਅਦਿੱਖ ਹੈ।

https://www.instagram.com/p/B_zqkZYBWJv/

ਉਹ ਖ਼ੁਦ ‘ਸਟਾਰ’ਨਹੀਂ ਬਣੀ ਪਰ ਉਸ ਨੇ ‘ਸਟਾਰਜ਼’ ਸਿਰਜੇ ਹਨ।ਅੱਜ ਆਪਣੇ ਵਿਆਹ ਦੀ ਵਰ੍ਹੇਗੰਢ ’ਤੇ ਮੈਂ ਉਸ ਮਾਲਕ ਦਾ ਸ਼ੁਕਰੀਆ ਕਰਦਾ ਹਾਂ ਕਿ ਮੈਨੂੰ ਹਰਮਨ ਵਰਗਾ ਅਜਿਹਾ ਜੀਵਨ ਸਾਥੀ ਮਿਲਿਆ, ਜਿਸ ਦੇ ਸਾਥ ਨੇ ਮੈਨੂੰ ਹਰ ਮਨ ਵਿੱਚ ਵਸਾ ਦਿੱਤਾ।’ ਹਰਭਜਨ ਮਾਨ ਦੀ ਇਹ ਪੋਸਟ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ ਤੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਵਿਆਹ ਦੀ ਵਰੇਗੰਢ ਤੇ ਵਧਾਈ ਦੇ ਰਹੇ ਹਨ ।

Related Post