ਹਰਭਜਨ ਮਾਨ ਨੇ ਪੁਰਾਣਾ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਵੱਲੋਂ ਕੀਤਾ ਜਾ ਰਿਹਾ ਪਸੰਦ

By  Shaminder May 29th 2021 01:25 PM

ਹਰਭਜਨ ਮਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਹਰਭਜਨ ਮਾਨ ‘ਲੱਗੀ ਵਾਲੇ ਤਾਂ ਕਦੇ ਨੀ ਅੱਖ ਲਾਉਂਦੇ’ ਗਾਉਂਦੇ ਹੋਏ ਨਜ਼ਰ ਆ ਰਹੇ ਹਨ ।ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

Harbhajan Mann With Daughter Image From Harbhajan Mann Instagram

ਹੋਰ ਪੜ੍ਹੋ : ਆਸਿਮ ਰਿਆਜ਼ ਨੂੰ ਇਸ ਤਰ੍ਹਾਂ ਪਿਆ ਰੈਪ ਸੌਂਗ ਗਾਉਣ ਦਾ ਸ਼ੌਂਕ, ਇਸ ਤਰ੍ਹਾਂ ਮਿਲੀ ਪ੍ਰੇਰਣਾ

harbhajan Maan Image From Harbhajan Mann Instagram

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਫ਼ਿਲਮ " ਜੀ ਆਇਆਂ ਨੂੰ " ਵੇਲੇ ਜਿੱਥੇ ਪੰਜਾਬੀ ਫ਼ਿਲਮ ਬਨਾਉਣੀ ਤਾਂ ਇੱਕ ਬਹੁਤ ਵੱਡਾ ਚੈਲੰਜ ਸੀ ਹੀ, ਫ਼ਿਲਮ ਦੀ ਪਰਮੋਸ਼ਨ ਹੋਰ ਵੀ ਜ਼ਿਆਦਾ ਮੁਸ਼ਕਿਲ ਕੰਮ ਹੁੰਦਾ ਸੀ।

ਉਹਨਾਂ ਦਿਨਾਂ ਦੀ ਇੱਕ ਪਿਆਰੀ ਯਾਦ।

Harbhajan Mann Image From Harbhajan Mann Instagram

"ਲੱਗੀ ਵਾਲੇ ਤਾਂ ਕਦੇ ਨੀ ਅੱਖ ਲਾਉਂਦੇ, ਨੀ ਤੇਰੇ ਕਿਵੇਂ ਅੱਖ ਲੱਗ ਗਈ" ਹਰਭਜਨ ਮਾਨ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ ।ਉਨ੍ਹਾਂ ਦੇ ਬੇਟੇ ਅਵਕਾਸ਼ ਮਾਨ ਵੀ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰ ਰਹੇ ਹਨ । ਉਨ੍ਹਾਂ ਨੇ ਹੁਣ ਤੱਕ ਕਈ ਗੀਤ ਕੱਢੇ ਹਨ ਅਤੇ ਪ੍ਰਸ਼ੰਸਕਾਂ ਵੱਲੋਂ ਇਨ੍ਹਾਂ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

Related Post