ਨਸ਼ਿਆਂ ਖਿਲਾਫ਼ ਹਰਭਜਨ ਮਾਨ ਨੇ ਉਠਾਈ ਆਵਾਜ਼, 'ਚਿੱਟੇ ਦੇ ਵਿਰੋਧ ਵਿੱਚ ਕਾਲਾ ਹਫ਼ਤਾ'

By  Gourav Kochhar June 27th 2018 12:03 PM

ਚਿੱਟੇ ਦੇ ਵਿਰੋਧ 'ਚ 1 ਤੋਂ 7 ਜੁਲਾਈ ਤਕ ਕਾਲਾ ਹਫਤਾ ਮਨਾਇਆ ਜਾ ਰਿਹਾ ਹੈ। ਨਸ਼ਿਆਂ ਦੇ ਵਿਰੋਧ 'ਚ ਇਕ ਮੁਹਿੰਮ ਵੀ ਚਲਾਈ ਗਈ ਹੈ, ਜਿਸ ਦਾ ਨਾਂ ਹੈ 'ਮਰੋ ਜਾਂ ਵਿਰੋਧ ਕਰੋ'। ਹਰਭਜਨ ਮਾਨ ਨੇ ਫੇਸਬੁੱਕ 'ਤੇ ਸਟੇਟਸ ਪਾ ਕੇ ਤੇ ਵੀਡੀਓ ਸਾਂਝੀ ਕਰਕੇ ਇਸ ਮੁਹਿੰਮ ਦਾ ਸਮਰਥਨ ਕੀਤਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਵੀ ਇਸ ਮੁਹਿੰਮ ਨਾਲ ਜੁੜਨ ਦਾ ਸੁਨੇਹਾ ਦਿੱਤਾ ਹੈ। ਹਰਭਜਨ ਮਾਨ ਦਾ ਕਹਿਣਾ ਹੈ ਕਿ ਨਿਤ ਦਿਨ 8-10 ਨੌਜਵਾਨ ਨਸ਼ੇ ਕਰਕੇ ਮਰ ਰਹੇ ਹਨ, ਲੋਕਾਂ ਦੇ ਘਰ ਬਰਬਾਦ ਹੋ ਰਹੇ ਹਨ ਤੇ ਸਾਡੇ ਲੀਡਰ ਬੇਸ਼ਰਮੀ ਦੀ ਚੁੱਪ ਵੱਟੀ ਬੈਠੇ ਹਨ।

https://www.facebook.com/harbhajanmann/photos/a.688943444459940.1073741831.137442926276664/1889223964431876/?type=3

"ਚਿੱਟੇ ਦੇ ਵਿਰੋਧ ਵਿੱਚ ਕਾਲਾ ਹਫਤਾ'. ਉਹ ਸਭ ਕੁਝ ਜੋ ਲੋਕ ਇਸ ਮੁਹਿੰਮ ਬਾਰੇ ਜਾਨਣਾ ਚਾਹੁੰਦੇ ਹਨ. ਇਹੀ ਸਾਡਾ ਪਹਿਲਾ ਅਤੇ ਆਖਰੀ ਪ੍ਰੈੱਸ-ਨੋਟ ਹੈ. ਇਸ ਤੋਂ ਪਹਿਲਾਂ ਕਿ ਪੰਜਾਬ ਵਿਰੋਧੀ ਤਾਕਤਾਂ ਆਪਣੀ ਮੁਹਿੰਮ ਬਾਰੇ ਗਲਤ ਪ੍ਰਚਾਰ ਜਾਂ ਭੰਬਲਭੂਸਾ ਪੈਦਾ ਕਰਨ, ਸਾਡੀ ਸਨਿਮਰ ਬੇਨਤੀ ਹੈ ਕਿ ਇਸਨੂੰ ਵੱਧ ਤੋਂ ਵੱਧ ਲੋਕਾਂ ਅਤੇ ਮੀਡੀਏ ਨਾਲ ਸ਼ੇਅਰ ਕਰੋ. ਦੇਸ਼-ਵਿਦੇਸ਼ਾਂ ਤੱਕ ਵਾਟ੍ਸਐਪ ਕਰੋ. ਪੰਜਾਬ ਤੁਹਾਡਾ ਧੰਨਵਾਦੀ ਹੋਵੇਗਾ."

https://www.facebook.com/harbhajanmann/videos/1888373917850214/

ਜੋ ਲੋਕ ਇਸ ਮੁਹਿੰਮ ਬਾਰੇ ਜਾਣਨਾ ਚਾਹੁੰਦੇ ਹਨ, ਉਨ੍ਹਾਂ ਲਈ ਵੀ ਹਰਭਜਨ ਮਾਨ Harbhajan Mann ਨੇ ਇਕ ਤਸਵੀਰ ਸਾਂਝੀ ਕਰਕੇ ਕੁਝ ਸਵਾਲ ਤੇ ਉਨ੍ਹਾਂ ਦੇ ਜਵਾਬ ਲਿਖੇ ਹਨ। ਇਸ ਨੂੰ ਸਾਂਝਾ ਕਰਦਿਆਂ ਹਰਭਜਨ ਮਾਨ ਨੇ ਕਿਹਾ ਕਿ ਇਹ ਉਨ੍ਹਾਂ ਦਾ ਪਹਿਲਾ ਤੇ ਆਖਰੀ ਪ੍ਰੈੱਸ ਨੋਟ ਹੈ ਤੇ ਪੰਜਾਬ ਵਿਰੋਧੀ ਤਾਕਤਾਂ ਇਸ ਮੁਹਿੰਮ ਬਾਰੇ ਗਲਤ ਪ੍ਰਚਾਰ ਜਾਂ ਭੰਬਲਫੂਸਾ ਪੈਦਾ ਨਾ ਕਰਨ ਤੇ ਵੱਧ ਤੋਂ ਵੱਧ ਇਸ ਮੁਹਿੰਮ ਦਾ ਸਮਰਥਨ ਕਰਨ।

harbhajan mann

Related Post