ਹਰਭਜਨ ਮਾਨ ਦਾ ਗਾਣਾ 'ਤੇਰੇ ਪਿੰਡ ਗਈ ਸਾਂ ਵੀਰਾ ਵੇ' ਸੁਣ ਕੇ ਬਜ਼ੁਰਗ ਔਰਤ ਨੇ ਕਹੀ ਇਹ ਗੱਲ ! 

By  Rupinder Kaler June 27th 2019 02:19 PM

ਹਰਭਜਨ ਮਾਨ ਦਾ ਗਾਣਾ 'ਤੇਰੇ ਪਿੰਡ ਗਈ ਸਾਂ ਵੀਰਾ ਵੇ' ਹਰ ਉਮਰ ਦੇ ਲੋਕਾਂ ਨੂੰ ਬਹੁਤ ਹੀ ਪਸੰਦ ਆਇਆ ਹੈ ਕਿਉਂਕਿ ਇਸ ਗਾਣੇ ਦੇ ਬੋਲ, ਉਸ ਸਚਾਈ ਨੂੰ ਬਿਆਨ ਕਰਦੇ ਹਨ । ਜਿਸ ਨੂੰ ਹਰ ਧੀ ਨੇ ਹੰਡਾਇਆ ਹੈ । ਇਹ ਗੀਤ ਰਿਸ਼ਤਿਆਂ ਦੇ ਉਸ ਤਾਣੇਬਾਣੇ ਨੂੰ ਬਿਆਨ ਕਰਦਾ ਹੈ ਜਿਸ ਵਿੱਚ ਮੋਹ ਦੀਆਂ ਤੰਦਾਂ ਵਿਰਲੀਆਂ ਹੁੰਦੀਆਂ ਜਾ ਰਹੀਆਂ ਹਨ, ਤੇ ਇਸ ਤਾਣੇ ਬਾਣੇ ਨੂੰ ਉਹ ਧੀ ਹੀ ਸਮਝ ਸਕੀ ਹੈ ਜਿਸ ਦੇ ਪੇਕਿਆਂ 'ਚ ਉਸ ਦੇ ਮਾਪੇ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ ।

https://www.youtube.com/watch?v=zUULu5njStI

ਇਸੇ ਤਰ੍ਹਾਂ ਦੀ ਇੱਕ ਬਜ਼ੁਰਗ ਔਰਤ ਦੀ ਵੀਡੀਓ ਹਰਭਜਨ ਮਾਨ ਨੇ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕੀਤੀ ਹੈ । ਇਸ ਵੀਡੀਓ ਵਿੱਚ ਇਹ ਬਜ਼ੁਰਗ ਕਹਿ ਰਹੀ ਹੈ ਕਿ ਉਸ ਨੂੰ ਹਰਭਜਨ ਮਾਨ ਦਾ ਇਹ ਗਾਣਾ ਬਹੁਤ ਪੰਸਦ ਆਇਆ ਹੈ । ਬਜ਼ੁਰਗ ਔਰਤ ਇਸ ਗਾਣੇ ਦੇ ਬੋਲ ਵੀ ਸਾਂਝੇ ਕਰਦੀ ਹੈ ।

ਇਸ ਵੀਡੀਓ ਨੂੰ ਦੇਖਕੇ ਕਹਿ ਸਕਦੇ ਹਾਂ ਕਿ ਚੰਗਾ ਸੰਗੀਤ ਹਰ ਇੱਕ ਦੇ ਦਿਲ ਨੂੰ ਟੁੰਬਦਾ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਹਰਭਜਨ ਮਾਨ ਦੀ ਅਵਾਜ਼ ਵਿੱਚ ਗਾਏ ਇਸ ਗਾਣੇ ਦੇ ਬੋਲ ਬਾਬੂ ਸਿੰਘ ਮਾਨ ਨੇ ਲਿਖੇ ਹਨ ਜਦੋਂ ਕਿ ਗਾਣੇ ਦਾ ਮਿਊਜ਼ਿਕ ਬੀਟ ਮਨਿਸਟਰ ਨੇ ਤਿਆਰ ਕੀਤਾ ਹੈ ।ਗਾਣੇ ਦਾ ਵੀਡੀਓ ਸਟਾਲਿਨਵੀਰ ਨੇ ਤਿਆਰ ਕੀਤਾ ਹੈ ।

Related Post