ਹਰਭਜਨ ਸਿੰਘ ਨਾਲ ਪੰਗਾ ਲੈ ਰਹੀ ਸੀ ਵੀਨਾ ਮਲਿਕ, ਇੱਕ ਜੁਵਾਬ ਨਾਲ ਬੋਲਤੀ ਕਰ ਦਿੱਤੀ ਬੰਦ

By  Rupinder Kaler October 15th 2019 11:16 AM

ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਕੁਝ ਜ਼ਿਆਦਾ ਹੀ ਐਕਟਿਵ ਰਹਿੰਦੀ ਹੈ । ਵੀਨਾ ਮਲਿਕ ਅਕਸਰ ਭਾਰਤ ਦੇ ਖਿਲਾਫ ਬਿਆਨਬਾਜ਼ੀ ਕਰਦੀ ਰਹਿੰਦੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਉਹੀ ਪਾਕਿਸਤਾਨੀ ਅਦਾਕਾਰਾ ਹੈ, ਜਿਹੜੀ ਬਾਲੀਵੁੱਡ ਵਿੱਚ ਆਪਣਾ ਕਰੀਅਰ ਬਨਾਉਣ ਲਈ ਆਈ ਸੀ । ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੇ ਬਾਵਜ਼ੂਦ ਉਹ ਸਿਰਫ ਆਈਟਿਮ ਗਰਲ ਹੀ ਬਣ ਸਕੀ ।

https://www.instagram.com/p/B3nKZ_khUsn/

ਹੁਣ ਉਹ ਪਾਕਿਸਤਾਨ ਵਿੱਚ ਬੈਠ ਕੇ ਸਿਰਫ ਭਾਰਤ ਸਰਕਾਰ ’ਤੇ ਭਾਰਤੀ ਫ਼ਿਲਮ ਇੰਡਸਟਰੀ ਦੇ ਸਿਤਾਰਿਆਂ ’ਤੇ ਨਿਸ਼ਾਨੇ ਲਗਾਉਂਦੀ ਹੈ । ਇਸ ਸਭ ਦੇ ਚਲਦੇ ਉਸ ਨੇ ਭਾਰਤੀ ਕ੍ਰਿਕੇਟਰ ਹਰਭਜਨ ਸਿੰਘ ਨਾਲ ਵੀ ਪੰਗਾ ਲਿਆ ਹੈ । ਪਰ ਹਰਭਜਨ ਸਿੰਘ ਨੇ ਵੀਨਾ ਨੂੰ ਅਜਿਹਾ ਸਬਕ ਸਿਖਾਇਆ ਕਿ ਉਹ ਦੂਜਾ ਜਵਾਬ ਨਹੀਂ ਦੇ ਸਕੀ । ਦਰਅਸਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਭਾਸ਼ਣ ਵਿੱਚ ਭਾਰਤ ਦੇ ਖਿਲਾਫ ਪ੍ਰਮਾਣੂ ਜੰਗ ਦੇ ਸੰਕੇਤ ਦਿੱਤੇ ਸਨ ।

https://www.instagram.com/p/B3d0Pc2B2GW/

ਜਿਸ ਤੇ ਹਰਭਜਨ ਸਿੰਘ ਨੇ ਉਹਨਾਂ ਦੇ ਇਸ ਭਾਸ਼ਣ ਦੀ ਨਿੰਦਾ ਕਰਦੇ ਹੋਏ ਲਿਖਿਆ ਸੀ ਕਿ ਉਹਨਾਂ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਸੀ । ਹਰਭਜਨ ਸਿੰਘ ਦੇ ਇਸ ਟਵੀਟ ਦਾ ਵੀਨਾ ਮਲਿਕ ਨੇ ਜੁਵਾਬ ਦਿੰਦੇ ਹੋਏ ਲਿਖਿਆ ਕਿ ‘ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਸ਼ਾਂਤੀ ਦੀ ਹੀ ਗੱਲ ਕਹੀ ਸੀ । ਉਹਨਾਂ ਨੇ ਉਸ ਡਰ ਤੇ ਹਕੀਕਤ ਦੀ ਗੱਲ ਕੀਤੀ ਸੀ ਜਿਹੜਾ ਕਰਫਿਊ ਹੱਟਣ ਤੋਂ ਬਾਅਦ ਨਿਸਚਿਤ ਤੌਰ ਤੇ ਆਏਗਾ ਤੇ ਬਦਕਿਸਮਤੀ ਨਾਲ ਇਹ ਖੂੰਨੀ ਸੰਘਰਸ ਹੋਵੇਗਾ । ਉਹਨਾਂ ਨੇ ਸਾਫ ਕਿਹਾ ਸੀ ਕਿ ਇਹ ਡਰ ਦੀ ਗੱਲ ਹੈ ਨਾ ਕਿ ਧਮਕੀ ਦਿੱਤੀ ਸੀ, ਕੀ ਤੁਸੀਂ ਅੰਗਰੇਜ਼ੀ ਨਹੀਂ ਸਮਝਦੇ’ ।

https://www.instagram.com/p/B3msOcMhb2v/

ਵੀਨਾ ਨੇ ਆਪਣੇ ਇਸ ਟਵੀਟ ਵਿੱਚ surely ਸ਼ਬਦ ਦੀ ਵਰਤੋਂ ਕੀਤੀ ਸੀ, ਜਿਸ ਵਿੱਚ ਉਹਨਾਂ ਨੇ E ਨਹੀਂ ਸੀ ਲਗਾਇਆ । ਇਸ ਨਾਲ ਇਹ ਸ਼ਬਦ ਗਲਤ ਹੋ ਗਿਆ । ਇਸ ਤੇ ਹਰਭਜਨ ਨੇ ਤੁਰੰਤ ਵੀਨਾ ਨੂੰ ਟ੍ਰਰੋਲ ਕਰ ਦਿੱਤਾ । ਭੱਜੀ ਨੇ ਲਿਖਿਆ ‘ਤੁਹਾਡਾ surly ਤੋਂ ਕੀ ਮਤਲਬ ਹੈ ! ਸਾਇਦ ਇਹ surely ਹੋਵੇਗਾ । ਅਗਲੀ ਵਾਰ ਅੰਗਰੇਜ਼ੀ ਵਿੱਚ ਕੁਝ ਲਿਖੋ ਤਾਂ ਪੜ੍ਹ ਜ਼ਰੂਰ ਲੈਣਾ । ਹਰਭਜਨ ਦੇ ਇਸ ਟਵੀਟ ਤੇ ਲੋਕਾਂ ਨੇ ਵੀਨਾ ਨੂੰ ਖੂਬ ਫਟਕਾਰ ਲਗਾਈ ਹੈ ।

Related Post