ਇਸ ਤਸਵੀਰ 'ਚ ਦਿਖਾਈ ਦੇਣ ਵਾਲਾ ਇਹ ਬੱਚਾ ਹੈ ਮਸ਼ਹੂਰ ਕ੍ਰਿਕੇਟਰ, ਪਛਾਣੋ ਕੌਣ  

By  Rupinder Kaler August 17th 2019 05:46 PM

ਰੱਖੜੀ ਦਾ ਤਿਉਹਾਰ ਭਾਵੇਂ ਲੰਘ ਗਿਆ ਹੈ । ਪਰ ਕ੍ਰਿਕੇਟਰ ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਦੇ ਦੋ ਹਿੱਸੇ ਹਨ ਇੱਕ ਹਿੱਸੇ ਵਿੱਚ ਉਹਨਾਂ ਦੇ ਬਚਪਨ ਤਸਵੀਰ ਹੈ ਤੇ ਦੂਜੇ ਹਿੱਸੇ ਵਿੱਚ ਉਹਨਾਂ ਦੀ ਹੁਣ ਦੀ ਤਸਵੀਰ ਹੈ । ਦੋਹਾਂ ਤਸਵੀਰਾਂ ਵਿੱਚ ਭਾਵੇਂ ਉਹਨਾਂ ਦੀ ਸ਼ਕਲ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਪਰ ਦੋਹਾਂ ਤਸਵੀਰਾਂ ਵਿੱਚ ਇੱਕ ਹੀ ਕੋਮਨ ਚੀਜ਼ ਹੈ, ਤੇ ਉਹ ਹਨ ਉਹਨਾਂ ਦੇ ਗੁੱਟ ਤੇ ਬੰਨੀਆਂ ਰੱਖੜੀਆਂ ।

https://www.instagram.com/p/B1LYmGaBXot/

ਇਹਨਾਂ ਰੱਖੜੀਆਂ ਤੋਂ ਉਹਨਾਂ ਦੀਆਂ ਭੈਣਾਂ ਦਾ ਪਿਆਰ ਝਲਕਦਾ ਹੈ । ਇਹ ਪਿਆਰ ਬਚਪਨ ਵਿੱਚ ਹੀ ਓਨਾਂ ਸੀ ਤੇ ਅੱਜ ਵੀ ਓਨਾਂ ਹੀ ਹੈ । ਹਰਭਜਨ ਸਿੰਘ ਨੇ ਇਸ ਤਸਵੀਰ ਨੂੰ ਕੋਈ ਵੀ ਕੈਪਸ਼ਨ ਨਹੀਂ ਦਿੱਤਾ ਪਰ ਉਹਨਾਂ ਦੇ ਪ੍ਰਸ਼ੰਸਕ ਇਸ ਤਸਵੀਰ ਨੂੰ ਲਗਾਤਾਰ ਲਾਈਕ ਤੇ ਸ਼ੇਅਰ ਕਰ ਰਹੇ ਹਨ । ਇਸ ਤਸਵੀਰ ਨੂੰ ਹੁਣ ਤੱਕ ਹਜਾਰਾਂ ਲੋਕ ਦੇਖ ਚੁੱਕੇ ਹਨ ।

https://www.instagram.com/p/B1QOK-shEC9/

Related Post