ਪਿਤਾ ਹਰਭਜਨ ਮਾਨ ਦੇ ਪਾਏ ਪੂਰਨਿਆਂ 'ਤੇ ਚੱਲਿਆ ਅਵਕਾਸ਼ ਮਾਨ, ਛੇਤੀ ਆ ਰਿਹਾ ਹੈ ਪਹਿਲਾ ਗਾਣਾ 

By  Rupinder Kaler June 29th 2019 03:34 PM

ਪੰਜਾਬੀ ਗਾਇਕ ਹਰਭਜਨ ਮਾਨ ਦਾ ਬੇਟਾ ਅਵਕਾਸ਼ ਮਾਨ ਵੀ ਗਾਇਕੀ ਦੇ ਖੇਤਰ ਵਿੱਚ ਕਦਮ ਰੱਖਣ ਜਾ ਰਿਹਾ ਹੈ । ਜਿਸ ਦੀ ਜਾਣਕਾਰੀ ਹਰਭਜਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ । ਹਰਭਜਨ ਮਾਨ ਨੇ ਗਾਣੇ ਦਾ ਵੀਡੀਓ  ਸਾਂਝਾ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ ਹੈ । ਅਵਕਾਸ਼ ਮਾਨ ਦੇ ਗਾਣੇ 'ਤੇਰੇ ਵਾਸਤੇ' ਨੂੰ ਲੈ ਕੇ ਹਰਭਜਨ ਮਾਨ ਨੇ ਖੁਸ਼ੀ ਜਾਹਿਰ ਕੀਤੀ ਹੈ ।

https://www.instagram.com/p/ByLJ31jBkZZ/

ਉਹਨਾਂ ਨੇ ਇਸ ਨੂੰ ਲੈ ਕੇ ਲਿਖਿਆ ਹੈ ‘‘Sahib Mera Meharbaan’ Harman te mainu behad khushi hai ke saade bete Avkash Mann da pehla Punjabi geet 2nd July nu release ho reha hai. Aas hai ke tusi apniyan duaavan naal Avkash nu navaazonge?? Extremely excited to announce our son Avkash Mann’s first Punjabi single “Tere Vaaste”, releasing on July 2nd ???Umeed hai ke tohaanu sab nu pasand aavega??’

https://www.instagram.com/p/BzSQ9RCB3Ua/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਰਭਜਨ ਮਾਨ ਨੇ ਕੁਝ ਦਿਨ ਪਹਿਲਾਂ ਵੀ ਅਵਕਾਸ਼ ਦੀ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਵਿੱਚ ਹਰਭਜਨ ਮਾਨ, ਅਵਕਾਸ਼ ਦੇ ਨਾਲ ਗੁਰਦੁਆਰਾ ਸਾਹਿਬ ਵਿੱਚ ਸ਼ਬਦ ਕੀਰਤਨ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

https://www.youtube.com/watch?v=7OzPLS4FFQw

ਅਸੀਂ ਆਸ ਤੇ ਦੁਆ ਕਰਦੇ ਹਾਂ ਜਿਸ ਤਰ੍ਹਾਂ ਹਰਭਜਨ ਮਾਨ ਆਪਣੀ ਗਾਇਕੀ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਕਰਦੇ ਆ ਰਹੇ ਹਨ, ਉਸੇ ਤਰ੍ਹਾਂ ਅਵਕਾਸ਼ ਵੀ ਹਰਭਜਨ ਮਾਨ ਦੇ ਪਾਏ ਪੂਰਨਿਆਂ 'ਤੇ ਚੱਲੇਗਾ ।

Related Post