ਹਾਰਬੀ ਸੰਘਾ ਦੀ ਹੇਕ ਤੇ ਰਾਜਵੀਰ ਜਵੰਦਾ ਦੀ ਤੂੰਬੀ ਦਾ ਨਹੀਂ ਕੋਈ ਮੁਕਾਬਲਾ, ਦੇਖੋ ਵੀਡੀਓ
ਹਾਰਬੀ ਸੰਘਾ ਦੀ ਹੇਕ ਤੇ ਰਾਜਵੀਰ ਜਵੰਦਾ ਦੀ ਤੂੰਬੀ ਦਾ ਨਹੀਂ ਕੋਈ ਮੁਕਾਬਲਾ, ਦੇਖੋ ਵੀਡੀਓ : ਪੰਜਾਬੀ ਇੰਡਸਟਰੀ ਦੇ ਬਾਕਮਾਲ ਅਦਾਕਾਰ ਹਾਰਬੀ ਸੰਘਾ ਜਿਹੜੇ ਸ਼ੋਸ਼ਲ ਮੀਡੀਆ 'ਤੇ ਆਪਣੀ ਮਸਤੀ ਦੇ ਚਲਦਿਆਂ ਛਾਏ ਰਹਿੰਦੇ ਹਨ। ਪਰ ਲੱਗਦਾ ਹੈ ਹਾਰਬੀ ਸੰਘਾ ਅਦਾਕਾਰੀ ਦੇ ਨਾਲ ਨਾਲ ਹੁਣ ਗਾਇਕੀ ਵਾਲੇ ਪੇਸ਼ੇ 'ਚ ਆਉਣ ਜਾ ਰਹੇ ਹਨ। ਕਿਉਂਕਿ ਹਾਰਬੀ ਸੰਘਾ ਨੇ ਫਿਲਮ ਜਿੰਦ ਜਾਨ ਦੇ ਸੈੱਟ ਤੋਂ ਰਾਜਵੀਰ ਜਵੰਦਾ ਨਾਲ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਹਾਰਬੀ ਸੰਘਾ ਕੁਲਦੀਮ ਮਾਣਕ ਸਾਹਿਬ ਦਾ ਗਾਣਾ ਚਾਰ ਦਿਨ ਖੇਡ ਲੈ ਗਾ ਰਹੇ ਹਨ। ਵੀਡੀਓ 'ਚ ਹਾਰਬੀ ਸੰਘਾ ਦੀ ਹੇਕ ਬੜੀ ਹੀ ਸ਼ਾਨਦਾਰ ਹੈ।
View this post on Instagram
Jind jann #punjabi movie de set te Rajvir jawanda nal
ਉੱਥੇ ਹੀ ਰਾਜਵੀਰ ਜਵੰਦਾ ਵੱਲੋਂ ਵਜਾਈ ਜਾ ਰਹੀ ਹੈ ਤੂੰਬੀ ਵੀ ਤਾਰੀਫ ਏ ਕਾਬਿਲ ਹੈ। ਇੱਥੇ ਰਾਜਵੀਰ ਜਵੰਦਾ ਹਾਰਬੀ ਸੰਘਾ ਨੂੰ ਕਹਿੰਦੇ ਨਜ਼ਰ ਆ ਰਹੇ ਹਨ ਕਿ ਤੁਸੀਂ ਜੋ ਕਰਦੇ ਹੋ ਉਹ ਕਰੋ ਯਾਨੀ ਕਾਮੇਡੀ ਕਰੋ ਸਾਡੇ ਪੇਟ 'ਤੇ ਕਿਉਂ ਲੱਤ ਮਾਰਨ ਨੂੰ ਤੁਲੇ ਹੋ। ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਹਾਰਬੀ ਸੰਘਾ ਦੇ ਗਾਉਂਦਿਆਂ ਦਾ ਵੀਡੀਓ ਕਾਫੀ ਵਾਇਰਲ ਹੋ ਚੁੱਕਿਆ ਹੈ। ਫਿਲਮ ਜਿੰਦ ਜਾਨ ਦੀ ਗੱਲ ਕਰੀਏ ਤਾਂ ਇਸ 'ਚ ਰਾਜਵੀਰ ਜਵੰਦਾ ਮੁੱਖ ਭੂਮਿਕਾ ਵਿੱਚ ਦਿਖਾਈ ਦੇਣਗੇ ।
ਹੋਰ ਵੇਖੋ : ਫਿਲਮ ‘ਜਿੰਦ ਜਾਨ’ ਦੇ ਸੈੱਟ ‘ਤੇ ਰਾਜਵੀਰ ਜਵੰਦਾ ਤੇ ਜਸਵਿੰਦਰ ਭੱਲਾ ਦੀਆਂ ਕਲੋਲਾਂ, ਦੇਖੋ ਵੀਡੀਓ
View this post on Instagram
ਇਸ ਫਿਲਮ ਵਿੱਚ ਜਵੰਦਾ ਦੇ ਨਾਲ ਜਸਵਿੰਦਰ ਭੱਲਾ, ਉਪਾਸਨਾ ਸਿੰਘ ਤੇ ਹਾਰਬੀ ਸੰਘਾ ਵੀ ਦਿਖਾਈ ਦੇਣਗੇ ।ਰਾਜਵੀਰ ਜਵੰਦਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ ।ਇਸ ਸਾਲ ਰਾਜਵੀਰ ਜਵੰਦਾ ਫਿਲਮ ‘ਮਾਹੀ ਵੇ’ ‘ਚ ਵੀ ਨਾਇਕ ਦੀ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ।