ਹਰਦੀਪ ਗਿੱਲ ਨੇ ਇਸ ਤਰ੍ਹਾਂ ਸ਼ੁਰੂ ਕੀਤਾ ਸੀ ਫ਼ਿਲਮੀ ਸਫ਼ਰ, ਗਿੱਲ ਦੀ ਫ਼ਿਲਮ ਨੂੰ ਮਿਲ ਚੁੱਕਿਆ ਹੈ ਕੌਮੀ ਅਵਾਰਡ  

By  Rupinder Kaler May 24th 2019 04:52 PM

ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਹਰਦੀਪ ਗਿੱਲ ਨੇ ਆਪਣੀ ਅਦਾਕਾਰੀ ਨਾਲ ਖ਼ਾਸ ਜਗ੍ਹਾ ਬਣਾਈ ਹੈ । ਵੱਡੇ ਪਰਦੇ ਤੇ ਕਿਸੇ ਕਿਰਦਾਰ ਨੂੰ ਉਹ ਇਸ ਤਰ੍ਹਾਂ ਨਿਭਾਉਂਦਾ ਹੈ ਕਿ ਹਰ ਕੋਈ ਉਸ ਦੀ ਅਦਾਕਾਰੀ ਦਾ ਕਾਇਲ ਹੋ ਜਾਂਦਾ ਹੈ । ਡਾਈਲੌਗ ਬੋਲਣ ਦਾ ਅੰਦਾਜ਼ ਹਰ ਇੱਕ ਦੇ ਦਿਲ ਨੂੰ ਛੂਹ ਲੈਂਦਾ ਹੈ । ਅੰਮ੍ਰਿਤਸਰ ਦੇ ਪਿੰਡ ਕੋਟਲਾ ਸੁਲਤਾਨ ਦੇ ਜੰਮਪਲ ਹਰਦੀਪ ਗਿੱਲ ਨੂੰ ਅਦਾਕਾਰੀ ਦਾ ਝੱਸ ਛੋਟੀ ਉਮਰ ਵਿੱਚ ਹੀ ਪੈ ਗਿਆ ਸੀ ।

https://www.youtube.com/watch?v=5qnGI3Qwobg

ਹਰਦੀਪ ਗਿੱਲ ਨੇ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਨਾਲ ਕਈ ਨਾਟਕ ਖੇਡੇ । ਇਹਨਾਂ ਨਾਟਕਾਂ ਨਾਲ ਹੀ ਉਹਨਾਂ ਦੀ ਅਦਾਕਾਰੀ ਨਿੱਖਰਦੀ ਗਈ । ਇਸ ਤੋਂ ਬਾਅਦ ਉਹਨਾਂ ਨੇ ਕੇਵਲ ਧਾਲੀਵਾਲ ਨਾਲ ਰਹਿ ਕੇ ਕਈ ਨਾਟਕਾਂ ਵਿੱਚ ਕੰਮ ਕੀਤਾ ।  ਇਸ ਦੇ ਨਾਲ ਹੀ ਹਰਦੀਪ ਗਿੱਲ ਨੇ ਛੋਟੇ ਪਰਦੇ ਵੱਲ ਰੁਖ ਕੀਤਾ, ਜਲੰਧਰ ਦੂਰਦਰਸ਼ਨ ਤੇ ਉਹਨਾਂ ਨੇ ਕਈ ਸਾਲ ਕੰਮ ਕੀਤਾ ।

https://www.youtube.com/watch?v=ZOzXSwPpYdY

ਹਰਦੀਪ ਗਿੱਲ ਵੱਲੋਂ ਲੜੀਵਾਰ ਨਾਟਕ 'ਭਾਗਾਂ ਵਾਲੀਆਂ' ਵਿੱਚ ਨਿਭਾਏ ਰਣਜੀਤ ਸਿੰਘ ਦੇ ਕਿਰਦਾਰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ।ਹਰਦੀਪ ਗਿੱਲ ਦੀ ਪਹਿਲੀ ਪੰਜਾਬੀ ਫ਼ਿਲਮ 'ਹਸ਼ਰ' ਸੀ । ਇਸ ਫ਼ਿਲਮ ਤੋਂ ਬਾਅਦ ਉਹਨਾਂ ਨੇ ਨਾਬਰ, ਪੰਜਾਬਣ, ਪੰਜਾਬ 1984, ਲਵ ਪੰਜਾਬ, ਸਾਕਾ, ਯੋਧਾ, ਅਸ਼ਕੇ, ਮਿਸਟਰ ਐਂਡ ਮਿਸਿਜ਼ 420, ਡਾਕੂਆਂ ਦਾ ਮੁੰਡਾ, ਕਿਸਮਤ, ਰੰਗ ਪੰਜਾਬ, ਕੁੜਮਾਈਆਂ, ਭੱਜੋ ਵੀਰੋ ਵੇ ਸਮੇਤ ਕਈ ਫ਼ਿਲਮਾਂ ਵਿੱਚ ਅਦਾਕਾਰੀ ਦੇ ਜੌਹਰ ਦਿਖਾਏ ।

https://www.youtube.com/watch?v=YDzeV-WY2RE

ਏਨੀਆਂ ਫ਼ਿਲਮਾਂ ਵਿੱਚ ਕੰਮ ਕਰਨ ਦੇ ਬਾਵਜੂਦ ਹਰਦੀਪ ਗਿੱਲ ਥਿਏਟਰ ਨਾਲ ਜੁੜਿਆ ਹੋਇਆ ਹੈ ਕਿਉਂਕਿ ਥਿਏeਟਰ ਹੀ ਉਹ ਮੰਚ ਹੈ ਜਿੱਥੇ ਕੋਈ ਕਲਾਕਾਰ ਅਦਾਕਾਰੀ ਦੀ ਲੰਮੀ ਉਡਾਰੀ ਮਾਰਨਾ ਸਿੱਖਦਾ ਹੈ ।

Related Post