ਜ਼ਿੰਦਗੀ ਦੀ ਹਰ ਮੁਸ਼ਕਿਲ ਨਾਲ ਲੜਨ ਦਾ ਹੌਂਸਲਾ ਦਿੰਦਾ ਹੈ ਹਰਦੀਪ ਗਰੇਵਾਲ ਦਾ ਇਹ ਨਵਾਂ ਗੀਤ

By  Aaseen Khan July 20th 2019 09:50 AM -- Updated: July 20th 2019 10:07 AM

ਗਾਇਕ ਅਤੇ ਗੀਤਕਾਰ ਹਰਦੀਪ ਗਰੇਵਾਲ ਜਿੰਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਠੋਕਰ ਅਤੇ ਬੁਲੰਦੀਆਂ ਵਰਗੇ ਜ਼ਿੰਦਗੀ ਨਾਲ ਲੜਨ ਦਾ ਹੌਂਸਲਾ ਦਿੰਦੇ ਗੀਤ ਦਿੱਤੇ ਹਨ। ਹਰਦੀਪ ਗਰੇਵਾਲ ਦੇ ਇਹਨਾਂ ਗੀਤਾਂ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਹੁਣ ਇੱਕ ਵਾਰ ਫਿਰ ਅਜਿਹੇ ਗੀਤਾਂ ਦੀ ਸਫ਼ਲਤਾ ਤੋਂ ਬਾਅਦ ਹਰਦੀਪ ਗਰੇਵਾਲ ਲੈ ਕੇ ਆ ਚੁੱਕੇ ਨੇ ਇੱਕ ਹੋਰ ਮੋਟੀਵੇਸ਼ਨਲ ਗੀਤ 'ਅਨਸਟੌਪਏਬਲ', ਜਿਸ ਨੂੰ ਹਰਦੀਪ ਗਰੇਵਾਲ ਵੱਲੋਂ ਲਿਖਿਆ ਅਤੇ ਗਾਇਆ ਗਿਆ ਹੈ।

ਗੀਤ ਦੀ ਵੀਡੀਓ ਵੀ ਕਾਫੀ ਸ਼ਾਨਦਾਰ ਹੈ ਜਿਸ 'ਚ ਇੱਕ ਮਿਹਨਤ ਮਜ਼ਦੂਰੀ ਕਰਨ ਵਾਲਾ ਪਿਓ ਆਪਣੇ ਬੱਚੇ ਦਾ ਹਰ ਇੱਕ ਸੁਫ਼ਨਾ ਪੂਰਾ ਕਰਦਾ ਹੈ ਭਾਵੇਂ ਕਿੰਨ੍ਹੇ ਮਰਜ਼ੀ ਮੁਸ਼ਕਿਲ ਹਲਾਤ ਕਿਉਂ ਨਾ ਆ ਗਏ ਹੋਣ। ਇਹ ਗੀਤ ਵੀ ਬਿਨਾਂ ਝੁਕੇ ਅਤੇ ਹਾਰੇ ਹਰ ਤਰ੍ਹਾਂ ਦੇ ਹਾਲਾਤਾਂ ਦਾ ਡਟ ਕੇ ਸਾਹਮਣਾ ਕਰਨ ਦੀ ਪ੍ਰੇਰਣਾ ਦਿੰਦਾ ਹੈ। ਗਾਣੇ 'ਚ ਫੀਮੇਲ ਅਵਾਜ਼ ਨੀਤਿਕਾ ਜੈਨ ਵੱਲੋਂ ਦਿੱਤੀ ਗਈ ਹੈ। ਮਿਊਜ਼ਿਕ ਡਾਇਰੈਕਟਰ ਪਰੂਫ ਵੱਲੋਂ ਗੀਤ ਦਾ ਸੰਗੀਤ ਤਿਆਰ ਕੀਤਾ ਗਿਆ ਹੈ ਅਤੇ ਗੈਰੀ ਖ਼ਟਰਾਓ ਵੱਲੋਂ ਗੀਤ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ।

ਹੋਰ ਵੇਖੋ : ਹੁਣ ਕਰਨ ਔਜਲਾ ਕਿਸ ਨਾਲ ਕਰਨ ਜਾ ਰਹੇ ਨੇ 'ਹਿਸਾਬ'

 

View this post on Instagram

 

ਨਾ ਤੂੰ ਰੁਕਣਾ ਐ, ਨਾ ਤੂੰ ਦੱਬਣਾ ਐ.. Thokar te bulandiyan ton baad ik hor motivational track.. “UNSTOPPABLE” Full video with full album Releasing 19july. Only on #hardeepgrewalmusic youtube channel.. Do share n support? #unstoppable #motivationalsong #hardeepgrewal #ishpreetsingh #kiranjeetkaur #dense #proof #rguru #gillsahb #garrykhatraomedia #tejinderdhiman #balli #hardeepgrewalmusic #gkdigital Keep supporting ✌️

A post shared by hardeep grewal (@hardeepgrewalofficial) on Jul 10, 2019 at 11:27pm PDT

ਹਾਲ 'ਚ ਗੁਰਲੇਜ਼ ਅਖਤਰ ਨਾਲ ਗੀਤ ਪਲੈਟੀਨਮ ਨਾਮ ਦਾ ਸੁਪਰਹਿੱਟ ਗੀਤ ਦੇਣ ਤੋਂ ਬਾਅਦ ਹਰਦੀਪ ਗਰੇਵਾਲ 'ਅਨਸਟੌਪਏਬਲ' ਨਾਮ ਦੀ ਪੂਰੀ ਐਲਬਮ ਲੈ ਕੇ ਆਏ ਹਨ ਜਿਸ 'ਚ ਇਹ ਟਾਈਟਲ ਸੌਂਗ ਸਾਹਮਣੇ ਆਇਆ ਹੈ। ਉਮੀਦ ਹੈ ਦਰਸ਼ਕ ਪਹਿਲਾਂ ਦੀ ਗੀਤਾਂ ਦੀ ਤਰ੍ਹਾਂ ਹਰਦੀਪ ਗਰੇਵਾਲ ਦੇ ਇਸ ਗੀਤ ਨੂੰ ਵੀ ਉਨ੍ਹਾਂ ਹੀ ਪਿਆਰ ਦੇਣਗੇ।

Related Post