ਭਾਰਤੀ ਕ੍ਰਿਕੇਟ ਟੀਮ ਦੇ ਖਿਡਾਰੀ ਹਾਰਦਿਕ ਪਾਂਡਿਆ ਦੀ ਆਪਣੇ ਨਵਜਨਮੇ ਪੁੱਤਰ ਨਾਲ ਪਹਿਲੀ ਤਸਵੀਰ ਆਈ ਸਾਹਮਣੇ

By  Shaminder August 1st 2020 11:45 AM

ਭਾਰਤੀ ਕ੍ਰਿਕੇਟ ਟੀਮ ਦੇ ਖਿਡਾਰੀ ਹਾਰਦਿਕ ਪਾਂਡਿਆ ਦੇ ਘਰ ਬੀਤੇ ਦਿਨ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ ਹੈ । ਜਿਸ ਤੋਂ ਬਾਅਦ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ । ਪਰ ਹੁਣ ਉਨ੍ਹਾਂ ਦੇ ਪੁੱਤਰ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ । ਜਿਸ ‘ਚ ਹਾਰਦਿਕ ਆਪਣੇ ਨਵ-ਜਨਮੇ ਪੁੱਤਰ ਨਾਲ ਨਜ਼ਰ ਆ ਰਹੇ ਹਨ ।ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਤੇ ਸਰਬੀਆ ਦੀ ਮਾਡਲ ਤੇ ਬਾਲੀਵੁੱਡ ਅਦਾਕਾਰਾ ਨਤਾਸ਼ਾ ਸਟੈਨਕੋਵਿਚ ਜ ਮਾਪੇ ਬਣ ਗਏ ਨੇ । ਹਾਰਦਿਕ ਪਾਂਡਿਆ ਦਾ ਘਰ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ ਦੇ ਨਾਲ ਗੁੰਜ ਉੱਠਿਆ ਹੈ । ਅਦਾਕਾਰਾ ਨਤਾਸ਼ਾ ਨੇ ਬੇਟੇ ਨੂੰ ਜਨਮ ਦਿੱਤਾ ਹੈ ।

https://www.instagram.com/p/CDVck8qhP_b/?utm_source=ig_web_copy_link

ਹਾਰਦਿਕ ਪਾਂਡਿਆ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਗੁੱਡ ਨਿਊਜ਼ ਨੂੰ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ ।ਬੀਤੇ ਦਿਨ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਪਾ ਕੇ ਇਸ ਗੁੱਡ ਨਿਊਜ਼ ਨੂੰ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਸੀ। ਉਨ੍ਹਾਂ ਨੇ ਆਪਣੇ ਬੇਟੇ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਸੀ , ਪਰਮਾਤਮਾ ਨੇ ਸਾਨੂੰ ਬੇਬੀ ਬੁਆਏ ਦੀ ਦਾਤ ਬਖ਼ਸ਼ੀ ਹੈ ।

https://www.instagram.com/p/CDQx8yCF-SX/

ਇਸ ਪੋਸਟ ਉੱਤੇ ਵਧਾਈ ਵਾਲੇ ਮੈਸੇਜ਼ਾਂ ਦਾ ਤਾਂਤਾ ਲੱਗਿਆ ਹੋਇਆ ਹੈ । ਬਾਲੀਵੁੱਡ ਤੇ ਖੇਡ ਜਗਤ ਦੀਆਂ ਨਾਮੀ ਹਸਤੀਆਂ ਹਾਰਦਿਕ ਤੇ ਨਤਾਸ਼ਾ ਨੂੰ ਮੁਬਾਰਕਾਂ ਦੇ ਰਹੇ ਨੇ ।

Related Post