'ਕਯਾ ਬਾਤ ਏ' ! ਵੇਖੋ ਵੀਡਿਓ

By  Shaminder September 29th 2018 08:08 AM

ਹਾਰਡੀ ਸੰਧੂ ਦੇ ਨਵੇਂ ਗੀਤ 'ਕਯਾ ਬਾਤ ਏ' ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਖਾਸ ਕਰਕੇ ਇਹ ਗੀਤ ਯੰਗਸਟਰ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ । ਇਸ ਗੀਤ 'ਤੇ ਨੌਜਵਾਨਾਂ ਵੱਲੋਂ ਡਾਂਸ ਸਟੈੱਪ ਦੇ ਵੀਡਿਓ ਬਣਾ ਕੇ ਸਾਂਝੇ ਕੀਤੇ ਜਾ ਰਹੇ ਨੇ । ਹਾਰਡੀ ਸੰਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਇੱਕ ਅਜਿਹੀ ਹੀ ਫੈਨ ਦਾ ਵੀਡਿਓ ਸਾਂਝਾ ਕੀਤਾ ਹੈ ।

ਹੋਰ ਵੇਖੋ :  ਹਾਰਡੀ ਸੰਧੂ ਕ੍ਰਿਕੇਟਰ ਤੋਂ ਕਿਵੇਂ ਬਣ ਗਏ ਗਾਇਕ

https://www.instagram.com/p/BoTC3LYnIfz/?hl=en&taken-by=harrdysandhu

ਜਿਸ 'ਚ ਉਹ ਉਨ੍ਹਾਂ ਦੇ ਨਵੇਂ ਗੀਤ 'ਕਯਾ ਬਾਤ ਏ' ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ । ਤੁਹਾਨੂੰ ਦੱਸ ਦਈਏ ਕਿ ਹਾਰਡੀ ਸੰਧੂ ਦੇ ਇਸ ਗੀਤ ਨੂੰ ਰਿਲੀਜ਼ ਹੋਇਆਂ ਅਜੇ ਕੁਝ ਹੀ ਦਿਨ ਹੋਏ ਨੇ । ਹਾਰਡੀ ਸੰਧੂ ਆਪਣੇ ਵੀਡਿਓਜ਼ ਸੋਸ਼ਲ ਮੀਡੀਆ 'ਤੇ ਅਕਸਰ ਸਾਂਝੇ ਕਰਦੇ ਰਹਿੰਦੇ ਨੇ । ਅਕਸਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੇ ਹਾਰਡੀ ਸੰਧੂ ਨੇ ਇਸ ਵੀਡਿਓ ਨੂੰ ਪਸੰਦ ਕੀਤਾ ਹੈ ਅਤੇ ਆਪਣੀ ਇਸ ਫੈਨ ਦੇ ਵੀਡਿਓ ਦੀ ਤਾਰੀਫ ਕੀਤੀ ਹੈ ।

ਹਾਰਡੀ ਸੰਧੂ ਆਪਣੇ ਫੈਨਸ ਨੂੰ ਹਮੇਸ਼ਾ ਹੀ ਕੁਝ ਨਾ ਕੁਝ ਨਵਾਂ ਪਰੋਸਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਅਤੇ ਇਸ ਵਾਰ ਵੀ ਉਨ੍ਹਾਂ ਨੇ ਨੌਜਵਾਨਾਂ ਦੀ ਪਸੰਦ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਇਹ ਗੀਤ ਬਣਾਇਆ ਹੈ । ਕਿਉਂਕਿ ਹਾਰਡੀ ਸੰਧੂ ਯੰਗਸਟਰ ਦਾ ਟੇਸਟ ਜਾਣਦੇ ਨੇ ਅਤੇ ਉਸੇ ਮੁਤਾਬਕ ਹੀ ਉਹ ਗੀਤ ਦਾ ਕਨਸੈਪਟ ਤਿਆਰ ਕਰਦੇ ਨੇ । ਉਨ੍ਹਾਂ ਦੇ ਗੀਤ 'ਬੈਕਬੋਨ' ਨੂੰ ਵੀ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਹੁਣ ਇਹ ਨਵਾਂ ਗੀਤ ਵੀ ਯੰਗਸਟਰ ਨੂੰ ਕਾਫੀ ਪਸੰਦ ਆ ਰਿਹਾ ਹੈ ।

Related Post