ਹਰਫ ਚੀਮਾ ਅਤੇ ਗੁਰਲੇਜ ਅਖਤਰ ਦੀ ਆਵਾਜ਼ ‘ਚ ਨਵਾਂ ਗੀਤ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

By  Shaminder March 28th 2022 05:38 PM

ਹਰਫ ਚੀਮਾ (Harf Cheema )ਅਤੇ ਗੁਰਲੇਜ ਅਖਤਰ (Gurlej Akhtar) ਦਾ ਨਵਾਂ ਗੀਤ ‘ਨਵਾਂ ਸੂਟ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਹਰਫ ਚੀਮਾ ਨੇ ਲਿਖੇ ਹਨ ਅਤੇ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਬੀਟ ਮਿਨਿਸਟਰ ਨੇ । ਇਸ ਗੀਤ ‘ਚ ਇੱਕ ਮੁਟਿਆਰ ਦੇ ਸ਼ੌਕਾਂ ਦੀ ਗੱਲ ਕੀਤੀ ਗਈ ਹੈ ਅਤੇ ਗੱਭਰੂ ਵੀ ਇਸ ਮੁਟਿਆਰ ਨੂੰ ਭਰੋਸਾ ਦਿਵਾਉਂਦਾ ਹੈ ਕਿ ਉਸ ਨੂੰ ਹਰ ਰੋਜ਼ ਨਵੇਂ ਨਵੇਂ ਸੂਟ ਦਿਵਾਏਗਾ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

Harf cheema image From Harf cheema song

ਹੋਰ ਪੜ੍ਹੋ : ਹਰਫ ਚੀਮਾ ਨੇ ਵੈਡਿੰਗ ਐਨੀਵਰਸਰੀ ‘ਤੇ ਪਤਨੀ ਦੀ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹਰਫ ਚੀਮਾ ਨੇ ਕਈ ਹਿੱਟ ਗੀਤ ਦਿੱਤੇ ਹਨ । ਹਰਫ ਚੀਮਾ ਅਤੇ ਗੁਰਲੇਜ ਅਖਤਰ ਨੇ ਇੱਕਠਿਆਂ ਕਈ ਹਿੱਟ ਗੀਤ ਗਾਏ ਹਨ ਅਤੇ ਇਸ ਜੋੜੀ ਦੇ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਹਰਫ ਚੀਮਾ ਨੇ ਇਸ ਤੋਂ ਪਹਿਲਾਂ ਕਿਸਾਨ ਅੰਦੋਲਨ ਨੂੰ ਸਮਰਪਿਤ ਕਈ ਹਿੱਟ ਗੀਤ ਗਾਏ ਹਨ ।ਇਸ ਦੇ ਨਾਲ ਹੀ ਗਾਇਕਾ ਗੁਰਲੇਜ ਅਖਤਰ ਨੇ ਵੀ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

Harf cheema ,, image From instagram

ਸ਼ਾਇਦ ਹੀ ਕੋਈ ਅਜਿਹਾ ਗਾਇਕ ਹੋਵੇਗਾ ਜਿਸ ਦੇ ਨਾਲ ਉਨ੍ਹਾਂ ਨੇ ਗੀਤ ਨਾ ਗਾਇਆ ਹੋਵੇ ।ਦੋਵੇਂ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ। ਉਨ੍ਹਾਂ ਨੇ ਕਿਸਾਨ ਅੰਦੋਲਨ ‘ਚ ਵੱਧ ਚੜ ਕੇ ਹਿੱਸਾ ਲਿਆ ਸੀ ਅਤੇ ਅੰਦੋਲਨ ਦੀ ਸ਼ੁਰੂਆਤ ਤੋਂ ਲੈ ਕੇ ਅਖੀਰਲੇ ਦਿਨ ਤੱਕ ਇਸ ਅੰਦੋਲਨ ਦੇ ਨਾਲ ਉਹ ਜੁੜੇ ਰਹੇ ਸਨ ।

 

View this post on Instagram

 

A post shared by Harf Cheema (ਹਰਫ) (@harfcheema)

Related Post