ਹਰਫ ਚੀਮਾ ਅਤੇ ਗੁਰਲੇਜ਼ ਅਖਤਰ ਲੈ ਕੇ ਆ ਰਹੇ ਨੇ ਨਵਾਂ ਗੀਤ 'ਲਵ ਮੈਰਿਜ'

By  Shaminder October 23rd 2019 10:37 AM

ਹਰਫ ਚੀਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਨਵੇਂ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ । 'ਲਵ ਮੈਰਿਜ' ਨਾਂਅ ਦੇ ਟਾਈਟਲ ਹੇਠ ਆ ਰਿਹਾ ਇਹ ਗੀਤ 26 ਅਕਤੂਬਰ ਸ਼ਾਮ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਗੀਤ 'ਚ ਉਨ੍ਹਾਂ ਦਾ ਸਾਥ ਦੇਣਗੇ ਸੁਰਾਂ ਦੀ ਰਾਣੀ ਅਤੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਗੁਰਲੇਜ਼ ਅਖਤਰ । ਜਦਕਿ ਮਿਊਜ਼ਿਕ ਮਿਕਸ ਸਿੰਘ ਦਾ ਹੋਵੇਗਾ ।

ਹੋਰ ਵੇਖੋ:ਹਰਫ ਚੀਮਾ ‘ਪਿੰਡਾਂ ਆਲੇ’ ਗਾਣੇ ਰਾਹੀਂ ਬਿਆਨ ਕਰ ਰਹੇ ਨੇ ਕਿ ਕਿਵੇਂ ਵਿਦੇਸ਼ਾਂ ‘ਚ ਪੰਜਾਬੀ ਸਟੂਡੈਂਟ ਧੱਕੇਸ਼ਾਹੀ ਸਹਿਣ ਤੋਂ ਬਾਅਦ ਬੇਗਾਨੀ ਧਰਤੀ ‘ਤੇ ਗੱਡਦੇ ਨੇ ਕਾਮਯਾਬੀ ਦੇ ਝੰਡੇ, ਦੇਖੋ ਵੀਡੀਓ

https://www.instagram.com/p/B3663pZFCWD/

ਵੀਡੀਓ ਰੂਪਨ ਬੱਲ ਨੇ ਤਿਆਰ ਕੀਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਰਫ ਚੀਮਾ ਗੁਰਲੇਜ਼ ਅਖਤਰ ਦੇ ਨਾਲ ਕਈ ਗੀਤ ਗਾ ਚੁੱਕੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

https://www.instagram.com/p/B34cKmLlQ9m/

ਹਰਫ ਚੀਮਾ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਹੋਰਨਾਂ ਗੀਤਾਂ ਵਾਂਗ ਇਸ ਗੀਤ ਨੂੰ ਵੀ ਸਰੋਤਿਆਂ ਦਾ ਪਿਆਰ ਮਿਲੇਗਾ । ਗੀਤ ਦੇ ਟਾਈਟਲ ਤੋਂ ਤਾਂ ਇਹੀ ਲੱਗਦਾ ਹੈ ਕਿ ਇਹ ਗੀਤ 'ਲਵ ਮੈਰਿਜ' 'ਤੇ ਅਧਾਰਿਤ ਹੋਵੇਗਾ ।

Related Post