ਇਹਨਾਂ ਕਾਰਨਾਂ ਕਰਕੇ ਫ਼ਿਲਮ 'ਮੁੰਡਾ ਹੀ ਚਾਹੀਦਾ' ਨੂੰ ਮਿਲਿਆ ਬਾਕਸ ਆਫ਼ਿਸ 'ਤੇ ਚੰਗਾ ਰਿਸਪਾਂਸ 

By  Rupinder Kaler July 13th 2019 11:03 AM

ਹਰੀਸ਼ ਵਰਮਾ ਤੇ ਰੁਬੀਨਾ ਬਾਜਵਾ ਦੀ ਫ਼ਿਲਮ 'ਮੁੰਡਾ ਹੀ ਚਾਹੀਦਾ'  ਨੂੰ ਬਾਕਸ ਆਫ਼ਿਸ ਤੇ ਚੰਗਾ ਰਿਸਪਾਂਸ ਮਿਲਿਆ ਹੈ । ਭਾਵੇਂ ਇਹ ਫ਼ਿਲਮ ਕਮੇਡੀ ਹੈ ਪਰ ਇਸ ਫ਼ਿਲਮ ਦੇ ਰਾਹੀਂ ਸਮਾਜ ਦੇ ਗੰਭੀਰ ਪੱਖ ਨੂੰ ਵੀ ਪੇਸ਼ ਕੀਤਾ ਗਿਆ ਹੈ । ਇਸ ਫ਼ਿਲਮ ਨੂੰ ਆਉਣ ਵਾਲੇ ਦਿਨਾਂ ਵਿੱਚ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲੇਗਾ ਜਾਂ ਨਹੀ ਇਹ ਤਾਂ ਸਮਾਂ ਹੀ ਦੱਸੇਗਾ । ਪਰ ਇੱਥੇ ਅਸੀਂ ਤੁਹਾਨੂੰ ਕੁਝ ਕਾਰਨ ਦੱਸਦੇ ਹਾਂ ਜਿਹੜੇ ਤੁਹਾਨੂੰ ਇਸ ਫ਼ਿਲਮ ਨੂੰ ਦੇਖਣ ਲਈ ਮਜਬੂਰ ਕਰ ਸਕਦੇ ਹਨ ।

https://www.instagram.com/p/Bz2CaTIhBbB/

ਇਸ ਫ਼ਿਲਮ ਨੂੰ ਵੇਖਣ ਦਾ ਸਭ ਤੋਂ ਵੱਡਾ ਕਾਰਨ ਇਸ ਦਾ ਵੱਖਰਾ ਕੰਸੈਪਟ ਹੈ । ਪੰਜਾਬੀ ਫ਼ਿਲਮ ਇੰਡਸਟਰੀ ਆਪਣੀਆਂ ਕਮੇਡੀ ਫ਼ਿਲਮਾਂ ਲਈ ਜਾਣੀ ਜਾਂਦੀ ਹੈ । ਪਰ ਇਸ ਫ਼ਿਲਮ ਵਿੱਚ ਕਮੇਡੀ ਦੇ ਨਾਲ-ਨਾਲ ਕਈ ਸਮਾਜਿਕ ਬੁਰਾਈਆਂ ਤੇ ਚੋਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

https://www.instagram.com/p/Bzzc4M3hUKV/

ਦੂਜਾ ਕਾਰਨ ਇਸ ਫ਼ਿਲਮ ਨੂੰ ਦੇਖਣ ਦਾ ਇਹ ਹੈ ਕਿ ਇਸ ਫ਼ਿਲਮ ਵਿੱਚ ਰੁਬੀਨਾ ਬਾਜਵਾ ਦਾ ਕਿਰਦਾਰ ਬਹੁਤ ਹੀ ਹੱਟ ਕੇ ਹੈ । ਇਸ ਫ਼ਿਲਮ ਵਿੱਚ ਜਿਸ ਤਰ੍ਹਾਂ ਦਾ ਕਿਰਦਾਰ ਰੁਬੀਨਾ ਨੇ ਨਿਭਾਇਆ ਹੈ, ਉਹ ਉਸ ਦੀਆਂ ਹੋਰਨਾਂ ਫ਼ਿਲਮਾਂ ਤੋਂ ਬਹੁਤ ਹੀ ਹੱਟਵਾਂ ਹੈ । ਇਸ ਕਿਰਦਾਰ ਵਿੱਚ ਰੁਬੀਨਾ ਕਿਸ ਤਰ੍ਹਾਂ ਦੀ ਲੱਗਦੀ ਹੈ, ਇਹ ਦੇਖਣ ਲਈ ਰੁਬੀਨਾ ਦੇ ਪ੍ਰਸ਼ੰਸਕ ਫ਼ਿਲਮ 'ਮੁੰਡਾ ਹੀ ਚਾਹੀਦਾ' ਜ਼ਰੂਰ ਦੇਖਣਗੇ ।

https://www.instagram.com/p/BzyV0zmhb1j/

ਹਰੀਸ਼ ਵਰਮਾ ਨੇ ਵੀ ਇਸ ਫ਼ਿਲਮ ਵਿੱਚ ਵੱਖਰਾ ਹੀ ਕਿਰਦਾਰ ਨਿਭਾਇਆ ਹੈ । ਹਰੀਸ਼ ਨੂੰ ਤੁਸੀਂ ਹੋਰਨਾਂ ਫ਼ਿਲਮਾਂ ਵਿੱਚ ਰੋਮਾਂਸ ਕਰਦੇ ਹੋਏ ਦੇਖਿਆ ਹੋਵੇਗਾ । ਪਰ ਇਸ ਫ਼ਿਲਮ ਵਿੱਚ ਹਰੀਸ਼ ਵਰਮਾ ਆਪਣੀ ਪਤਨੀ ਦੇ ਹੱਕਾਂ ਦੀ ਗੱਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਹਰੀਸ਼ ਵਰਮਾ ਦੇ ਪ੍ਰਸ਼ੰਸਕ ਵੀ ਉਹਨਾਂ ਨੂੰ ਇਸ ਅਵਤਾਰ ਵਿੱਚ ਦੇਖਣ ਲਈ ਇਹ ਫ਼ਿਲਮ ਜ਼ਰੂਰ ਦੇਖਣਗੇ । ਇਹ ਹੀ ਕੁਝ ਕਾਰਨ ਹਨ ਜਿਹੜੇ ਦਰਸ਼ਕਾਂ ਨੂੰ ਫ਼ਿਲਮ 'ਮੁੰਡਾ ਹੀ ਚਾਹੀਦਾ' ਦੇਖਣ ਲਈ ਮਜ਼ਬੂਰ ਕਰਦੇ ਹਨ ।

Related Post