ਦੇਖਣ ਲਈ ਹੋ ਜਾਓ ਤਿਆਰ ਹਰਜੀਤ ਬਰਾੜ ਬਾਜਾਖਾਨਾ ਜਲਦ ਪਾਉਣਗੇ ਸਿਨੇਮਾ 'ਚ ਰੇਡ

By  Aaseen Khan December 14th 2018 01:41 PM

ਦੇਖਣ ਲਈ ਹੋ ਜਾਓ ਤਿਆਰ ਹਰਜੀਤ ਬਰਾੜ ਜਲਦ ਪਾਉਣਗੇ ਸਿਨੇਮਾ 'ਚ ਰੇਡ : ਮੈਦਾਨਾਂ 'ਚ ਗੱਜਣ ਵਾਲਾ ਹੁਣ ਸਿਨੇਮਾ 'ਚ ਗੱਜੇਗਾ ! ਜੀ ਹਾਂ ਇਹ ਲਿਖਿਆ ਹੈ ਬੈਨੀ ਧਾਲੀਵਾਲ ਹੋਰਾਂ ਨੇ। ਹਰਜੀਤ ਬਰਾੜ ਬਾਜਾਖਾਨਾ ਜਿੰਨ੍ਹਾਂ ਦੇ ਨਾਮ ਤੋਂ ਬਿਨਾਂ ਅੱਜ ਵੀ ਕੱਬਡੀ ਦੇ ਮੈਦਾਨਾਂ 'ਚ ਕੋਈ ਮੈਚ ਸ਼ੁਰੂ ਨਹੀਂ ਹੁੰਦਾ ਹੋਵੇਗਾ। ਉਹ ਕੱਬਡੀ ਸਟਾਰ ਜਿਸ ਨੇ ਸਰਕਲ ਸਟਾਈਲ ਕੱਬਡੀ 'ਚ ਆਪਣਾ ਨਾਮ ਸੁਨਹਿਰੀ ਅੱਖਰਾਂ 'ਚ ਲਿਖਿਆ। ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਕੱਬਡੀ ਲੇਜੇਂਡ ਹਰਜੀਤ ਬਰਾੜ ਦੀ ਜ਼ਿੰਦਗੀ ਨੂੰ ਜਲਦ ਹੀ ਸਿਨੇਮਾ ਘਰਾਂ ਦੇ ਪਰਦੇ 'ਤੇ ਮਾਣ ਸਕੋਗੇ।

https://www.instagram.com/p/BrVcrqqBUOO/

ਜੀ ਹਾਂ ਫੇਮਸ ਪੰਜਾਬੀ ਸਿੰਗਰ ਬੈਨੀ ਧਾਲੀਵਾਲ ਨੇ ਆਪਣੇ ਸ਼ੋਸ਼ਲ ਮੀਡੀਆ ਪੇਜ 'ਤੇ ਹਰਜੀਤ ਬਰਾੜ ਦੀ ਜੀਵਨੀ ਨੂੰ ਸਮਰਪਿਤ ਫਿਲਮ ਦਾ ਪੋਸਟਰ ਪਾ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਫਿਲਮ ਦਾ ਨਾਮ ਹੋਵੇਗਾ 'ਬਾਜਾਖਾਨਾ ਦ ਫਿਲਮ' ਜੋ ਕਿ ਜਲਦੀ ਹੀ ਰਿਲੀਜ਼ ਕੀਤੀ ਜਾਵੇਗੀ। ਰਿਲੀਜ਼ ਡੇਟ ਬਾਰੇ ਅਜੇ ਕੋਈ ਪੱਕੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਫਿਲਮ ਦੀ ਕਹਾਣੀ ਕੱਬਡੀ ਸੁਪਰ ਸਟਾਰ ਹਰਜੀਤ ਬਰਾੜ ਬਾਜਾਖਾਨਾ ਦੀ ਜ਼ਿੰਗਦੀ 'ਤੇ ਅਧਾਰਿਤ ਹੋਵੇਗੀ। ਜਿਸ ਨੂੰ ਬੈਨੀ ਧਾਲੀਵਾਲ ਅਤੇ ਗੁਰਪ੍ਰੀਤ ਭੁੱਲਰ ਵੱਲੋਂ ਲਿਖਿਆ ਗਿਆ ਹੈ। ਫਿਲਮ ਦਾ ਨਿਰਦੇਸ਼ਨ ਵੀ ਬੈਨੀ ਧਾਲੀਵਾਲ ਅਤੇ ਗੁਰਪ੍ਰੀਤ ਭੁੱਲਰ ਵੱਲੋਂ ਹੀ ਕੀਤਾ ਜਾਵੇਗਾ।

harjit brar bajakhana harjit brar bajakhana

ਹਰਜੀਤ ਬਰਾੜ ਦੀ ਜ਼ਿੰਦਗੀ 'ਤੇ ਜੇਕਰ ਨਜ਼ਰ ਮਾਰੀਏ ਤਾਂ ਦੱਸ ਦਈਏ ਹਰਜੀਤ ਬਰਾੜ ਦਾ ਜਨਮ 1971 'ਚ ਫਰੀਦਕੋਟ ਦੇ ਪਿੰਡ ਬਾਜਾਖਾਨਾ 'ਚ ਹੋਇਆ। ਹਰਜੀਤ ਬਰਾੜ ਨੂੰ ਉਹਨਾਂ ਦੇ ਪਿਤਾ ਸਰਦਾਰ ਬਖਸ਼ੀਸ਼ ਸਿੰਘ ਹੋਰਾਂ ਨੇ ਬਚਨਪਨ ਤੋਂ ਹੀ ਕੱਬਡੀ ਖੇਡ 'ਚ ਪਾ ਦਿੱਤਾ ਸੀ। ਉਹਨਾਂ ਆਪਣੇ ਸਕੂਲ ਲਈ ਕਈ ਵੱਡੇ ਇਨਾਮ ਜਿੱਤੇ। ਉਸ ਤੋਂ ਬਾਅਦ ਸਪੋਰਟਜ਼ ਕਾਲਜ ਜਲੰਧਰ ਲਈ ਕੱਬਡੀ ਖੇਡੇ ਜਿੱਥੋਂ ਉਹਨਾਂ ਦੀ ਪ੍ਰੋਫੈਸ਼ਨਲ ਖੇਡ ਸ਼ੁਰੂ ਹੋਈ। ਇੱਥੇ ਉਹਨਾਂ ਦੇਸ਼ ਦੇ ਕੋਨੇ ਕੋਨੇ 'ਚ ਜਾ ਕੇ ਕੱਬਡੀ ਖੇਡ 'ਚ ਵੱਡੀਆਂ ਮੱਲਾਂ ਮਾਰੀਆਂ।

https://www.instagram.com/p/BrN9BXDHXy5/

1994 'ਚ ਹਰਜੀਤ ਬਰਾੜ ਹੋਰੀਂ ਪਹਿਲੀ ਵਾਰ ਕੈਨੇਡਾ ਖੇਡਣ ਲਈ ਗਏ ਜਿੱਥੇ ਉਹਨਾਂ ਅਜਿਹੀਆਂ ਰੇਡਾਂ ਪਾਈਆਂ ਕੇ ਸਾਹਮਣੇ ਵਾਲੀ ਟੀਮ ਨੂੰ ਇੱਕਲੇ ਹੀ ਹਰਾਉਂਦੇ ਚਲੇ ਜਾਂਦੇ ਸੀ। ਹੁਣ ਤੱਕ ਹਰਜੀਤ ਬਰਾੜ ਕੱਬਡੀ ਦੀ ਦੁਨੀਆਂ ਦਾ ਸਭ ਤੋਂ ਵੱਡਾ ਸਿਤਾਰਾ ਬਣ ਚੁੱਕਿਆ ਸੀ। 1996 'ਚ ਜਦੋਂ ਕੈਨੇਡਾ 'ਚ ਫਾਈਨਲ ਵਰਲਡ ਕੱਪ ਦਾ ਮੈਚ ਹੋਇਆ ਤਾਂ ਉਹਨਾਂ ਦੀ ਇੱਕਲੀ ਇੱਕਲੀ ਰੇਡ 'ਤੇ ਇੱਕ ਇੱਕ ਲੱਖ ਰੁਪਏ ਦਾ ਇਨਾਮ ਲੱਗਿਆ। ਇੱਕ ਸਮਾਂ ਤਾਂ ਅਜਿਹਾ ਆਇਆ ਕਿ ਉਹਨਾਂ ਦੀ ਇੱਕ ਰੇਡ 'ਤੇ 35000 ਡਾਲਰ ਦੀ ਸ਼ਰਤ ਲੱਗੀ ਜਿਸ ਦੀ ਕੀਮਤ ਅੱਜ ਦੇ ਸਮੇਂ 'ਚ 18 ਲੱਖ ਰੁਪਏ ਤੋਂ ਜ਼ਿਆਦਾ ਹੈ।

https://www.instagram.com/p/BqztcxKnqnF/

ਫਿਰ ਉਹ ਸਮਾਂ ਵੀ ਆਇਆ ਜਦੋਂ ਕੱਬਡੀ ਦਾ ਇਹ ਮਹਾਨ ਖਿਡਾਰੀ ਕੱਬਡੀ ਨੂੰ ਅਤੇ ਆਪਣੇ ਪਿਆਰਿਆਂ ਨੂੰ ਅਲਵਿਦਾ ਕਹਿ ਗਿਆ। 16 ਅਪ੍ਰੈਲ 1998 ਨੂੰ ਹਰਜੀਤ ਬਰਾੜ ਅਤੇ ਉਹਨਾਂ ਦੇ 4 ਹੋਰ ਦੋਸਤ ਜਿਹੜੇ ਕੱਬਡੀ ਖਿਡਾਰੀ ਸਨ ਦਿੱਲੀ ਵੱਲ ਜਾ ਰਹੇ ਸੀ ਅਤੇ ਮੁਰਿੰਡਾ ਖਰੜ ਰੋਡ 'ਤੇ ਉਹਨਾਂ ਦੀ ਜਿਪਸੀ ਨਾਲ ਟਰੱਕ ਦੀ ਟੱਕਰ ਹੋ ਗਈ। ਇਸ ਹਾਦਸੇ 'ਚ ਹਰਜੀਤ ਬਰਾੜ ਸਮੇਤ , ਤਲਵਾਰ ਕੌਂਕੇ , ਕੇਵਲ ਸੇਖਾ , ਕੇਵਲ ਲੋਪੋਂਕੇ ਵਰਗੇ ਮਹਾਨ ਕੱਬਡੀ ਖਿਡਾਰੀ ਮੌਕੇ 'ਤੇ ਮਾਰੇ ਗਏ। ਸਿੱਧਵਾਂ ਕਲਾ ਦੇ ਸੁਖਚੈਨ ਸਿੰਘ ਇਸ ਐਕਸੀਡੈਂਟ 'ਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸੀ ਜਿੰਨ੍ਹਾਂ ਨੂੰ ਚੰਡੀਗੜ੍ਹ ਪੀਜੀਆਈ ਵਿਖੇ ਭਰਤੀ ਕਰਵਾਇਆ ਗਿਆ ਸੀ। ਸੋ ਇਹ ਸੀ ਮਹਾਨ ਕੱਬਡੀ ਖਿਡਾਰੀ ਹਰਜੀਤ ਬਰਾੜ ਬਾਜਾਖਾਨਾ ਦੀ ਉਹ ਕਹਾਣੀ ਜਿਸ ਨੂੰ ਹਰ ਇੱਕ ਪੰਜਾਬੀ ਸਿਨੇਮਾ ਘਰਾਂ 'ਤੇ ਦੇਖਣ ਨੂੰ ਉਤਾਵਲਾ ਹੈ। ਦੇਖਣਾ ਹੋਵੇਗਾ ਕਦੋਂ ਤੱਕ ਬਾਜਾਖਾਨਾ ਫਿਲਮ ਪਰਦੇ 'ਤੇ ਆਉਂਦੀ ਹੈ।

Related Post