ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਗਾਇਕ ਦਿਲਜਾਨ ਦੀ ਮੌਤ ‘ਤੇ ਹਰਜੀਤ ਹਰਮਨ, ਬੱਬੂ ਮਾਨ ਤੇ ਗੁਰਲੇਜ ਅਖਤਰ ਨੇ ਜਤਾਇਆ ਦੁੱਖ

By  Shaminder March 31st 2021 10:19 AM

ਪੰਜਾਬੀ ਇੰਡਸਟਰੀ ਦੇ ਸੁਰੀਲੇ ਅਤੇ ਨੌਜਵਾਨ ਗਾਇਕ ਦਿਲਜਾਨ ਦੀ ਬੀਤੇ ਦਿਨ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਦੁੱਖ ਜਤਾਇਆ ਹੈ । ਗਾਇਕ ਹਰਜੀਤ ਹਰਮਨ ਅਤੇ ਗੁਰਲੇਜ ਅਖਤਰ ਨੇ ਵੀ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿਲਜਾਨ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘਾ ਦੁੱਖ ਜਤਾਇਆ ਹੈ ।

diljaan Image From Babbu Maan’s Instagram

ਹੋਰ ਪੜ੍ਹੋ : ਬੱਬੂ ਮਾਨ ਦੇ ਨਵੇਂ ਗੀਤ ‘ਮੋਟਰ ‘ਤੇ ਮੀਟਰ’ ਦਾ ਟੀਜ਼ਰ ਹੋਇਆ ਰਿਲੀਜ਼

diljaan Image From Harjit Harman’s Instagram

ਹਰਜੀਤ ਹਰਮਨ ਨੇ ਦਿਲਜਾਨ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਬਹੁਤ ਦੁੱਖ ਹੋਇਆ ਜਦੋਂ ਪਤਾ ਲੱਗਿਆ ਕਿ ਬਹੁਤ ਹੀ ਸੁਰੀਲੇ ਅਤੇ ਪਿਆਰੇ ਗਾਇਕ ਦਿਲਜਾਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ।ਵਾਹਿਗੁਰੂ ਦਿਲਜਾਨ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ’।

harjit harman Image From Harjit Harman’s Instagram

ਬੱਬੂ ਮਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿਲਜਾਨ ਦੀ ਤਸਵੀਰ ਸਾਂਝੀ ਕਰਦੇ ਹੋਏ ਦੁੱਖ ਜਤਾਇਆ ਹੈ ।

 

View this post on Instagram

 

A post shared by Harjit Harman (@harjitharman)

ਦੱਸ ਦਈਏ ਕਿ ਦਿਲਜਾਨ ਦੀ ਉਸ ਸਮੇਂ ਕਾਰ ਹਾਦਸੇ ‘ਚ ਮੌਤ ਹੋ ਗਈ ਸੀ, ਜਦੋਂ ਉਹ ਆਪਣੇ ਨਵੇਂ ਰਿਲੀਜ਼ ਕੀਤੇ ਜਾਣ ਵਾਲੇ ਗੀਤ ਦੀ ਪ੍ਰਮੋਸ਼ਨ ਲਈ ਅੰਮ੍ਰਿਤਸਰ ਤੋਂ ਕਰਤਾਰਪੁਰ ਵੱਲ ਆ ਰਹੇ ਸਨ ।

 

View this post on Instagram

 

A post shared by Babbu Maan (@babbumaaninsta)

ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ ਸੀ ਅਤੇ ਦਿਲਜਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਉਨ੍ਹਾਂ ਦਾ ਨਵਾਂ ਗੀਤ 2 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ।

 

Related Post