ਕਿਸ ਨਾਲ ਫਰੋਲਣਗੇ ਹਰਜੀਤ ਹਰਮਨ 'ਦਿਲ ਦੀਆਂ ਫਰਦਾਂ' ਜਲਦ ਹੋਵੇਗਾ ਖੁਲਾਸਾ

By  Shaminder February 18th 2020 05:02 PM

ਹਰਜੀਤ ਹਰਮਨ ਜਲਦ ਹੀ ਆਪਣੇ ਨਵੇਂ ਗੀਤ ਦੇ 'ਦਿਲ ਦੀਆਂ ਫਰਦਾਂ' ਦੇ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਣਗੇ । ਜੀ ਹਾਂ ਅਸੀਂ ਉਨ੍ਹਾਂ ਦੇ ਨਵੇਂ ਗੀਤ 'ਦਿਲ ਦੀਆਂ ਫਰਦਾਂ' ਦੀ ਗੱਲ ਕਰ ਰਹੇ ਹਾਂ ।ਇਹ ਗੀਤ ਜਲਦ ਹੀ ਰਿਲੀਜ਼ ਹੋਵੇਗਾ ਅਤੇ ਇਸ ਪੋਸਟਰ ਹਰਜੀਤ ਹਰਮਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ । ਇਸ ਗੀਤ ਦੇ ਬੋਲ ਬਚਨ ਬੇਦਿਲ ਨੇ ਲਿਖੇ ਨੇ ਅਤੇ ਮਿਊਜ਼ਿਕ ਮਿਕਸ ਸਿੰਘ ਵੱਲੋਂ ਦਿੱਤਾ ਗਿਆ ਹੈ ।

ਹੋਰ ਵੇਖੋ :ਹਰਜੀਤ ਹਰਮਨ ਇਸ ਤਰ੍ਹਾਂ ਆਏ ਸਨ ਗਾਇਕੀ ਦੇ ਖੇਤਰ ‘ਚ,ਗਾਇਕ ਨਾਂ ਹੁੰਦੇ ਤਾਂ ਅੱਜ ਫਾਰਮਾਸਿਸਟ ਹੁੰਦੇ ਹਰਜੀਤ ਹਰਮਨ

https://www.instagram.com/p/B8qVJ0nJMrs/

ਵੀਡੀਓ ਬੀ ਟੂ ਗੈਦਰ ਵੱਲੋਂ ਤਿਆਰ ਕੀਤਾ ਗਿਆ ਹੈ । ਇਹ ਗੀਤ ਕਦੋਂ ਰਿਲੀਜ਼ ਹੋਵੇਗਾ,ਇਸ ਬਾਰੇ ਕੋਈ ਵੀ ਖੁਲਾਸਾ ਉਨ੍ਹਾਂ ਨੇ ਨਹੀਂ ਕੀਤਾ ਹੈ । ਪਰ ਜਿਸ ਤਰ੍ਹਾਂ ਦਾ ਇਸ ਗੀਤ ਦਾ ਟਾਈਟਲ ਹੈ,ਉਸ ਤੋਂ ਇਹੀ ਲੱਗਦਾ ਹੈ ਕਿ ਇਹ ਇੱਕ ਰੋਮਾਂਟਿਕ ਗੀਤ ਹੋਵੇਗਾ ।

https://www.instagram.com/p/B8dczroJIJa/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਰਜੀਤ ਹਰਮਨ ਕਈ ਹਿੱਟ ਗੀਤ ਦੇ ਚੁੱਕੇ ਹਨ ।ਗੀਤਾਂ ਦੇ ਨਾਲ ਨਾਲ ਉਹ ਪੰਜਾਬੀ ਫ਼ਿਲਮ ਇੰਡਸਟਰੀ 'ਚ ਵੀ ਸਰਗਰਮ

ਹਨ ।

Related Post