ਹਰਜੀਤ ਹਰਮਨ ਨੇ ਆਪਣੇ ਨਵੇਂ ਗੀਤ ਮਿਲਾਂਗੇ ਜ਼ਰੂਰ’ ਨਾਲ ਇੱਕ ਵਾਰ ਫਿਰ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
ਲੰਮੇ ਇੰਤਜ਼ਾਰ ਤੋਂ ਬਾਅਦ ਹਰਜੀਤ ਹਰਮਨ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ । ‘ਮਿਲਾਂਗੇ ਜ਼ਰੂਰ’ ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਗੀਤ ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ‘ਤੇ ਵਰਲਡ ਵਾਈਡ ਪ੍ਰੀਮੀਅਰ ਹੋਇਆ ਹੈ । ਗਾਣੇ ਦੇ ਬੋਲ ਪਰਗਟ ਸਿੰਘ ਦੀ ਕਲਮ ਦੀ ਦੇਣ ਹਨ ਜਦਕਿ ਮਿਊਜ਼ਿਕ ਅਤੁਲ ਸ਼ਰਮਾ ਨੇ ਤਿਆਰ ਕੀਤਾ ਹੈ ।
https://www.instagram.com/p/B2__f4LJ7M7/
ਗੀਤ ਦਾ ਵੀਡੀਓ ਪਰਗਟ ਸਿੰਘ ਹੋਰਾਂ ਦੇ ਪੁੱਤਰ ਅਤੇ ਵੀਡੀਓ ਡਾਇਰੈਕਟਰ ਸਟਾਲਿਨਵੀਰ ਨੇ ਤਿਆਰ ਕੀਤਾ ਹੈ । ਹਰਜੀਤ ਹਰਮਨ ਦਾ ਇਹ ਗੀਤ ਗੀਤਕਾਰ ਪ੍ਰਗਟ ਸਿੰਘ ਨੂੰ ਹੀ ਸਮਰਪਿਤ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ 5 ਮਾਰਚ 2019 ਨੂੰ ਪਰਗਟ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ । ਪਰ ਉਹ ਆਪਣੇ ਗੀਤਾਂ ਦੇ ਜ਼ਰੀਏ ਅੱਜ ਵੀ ਸਾਡੇ ਦਰਮਿਆਨ ਮੌਜੂਦ ਨੇ ।
https://www.instagram.com/p/BunN55YgP6j/
‘ਮਿਲਾਂਗੇ ਜ਼ਰੂਰ’ ਵੀ ਗੀਤਕਾਰ ਪਰਗਟ ਸਿੰਘ ਹੋਰਾਂ ਨੂੰ ਸਮਰਪਿਤ ਹੈ । ਹਰਜੀਤ ਹਰਮਨ ਅਤੇ ਪਰਗਟ ਸਿੰਘ ਦੀ ਜੋੜੀ ਨੇ ਕਈ ਹਿੱਟ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ਅਤੇ ਹਰਜੀਤ ਹਰਮਨ ਨੇ ਜ਼ਿਆਦਾਤਰ ਗੀਤ ਪਰਗਟ ਸਿੰਘ ਹੋਰਾਂ ਦੇ ਲਿਖੇ ਹੀ ਗਾਏ ਹਨ ਅਤੇ ਇਨ੍ਹਾਂ ਗੀਤਾਂ ਨੇ ਹਰ ਪੰਜਾਬੀ ਦਾ ਦਿਲ ਜਿੱਤਿਆ ਹੈ ਅਤੇ ਇਹ ਗੀਤ ਹਮੇਸ਼ਾ ਹਿੱਟ ਰਹੇ ਨੇ ।