ਕਿਸਾਨਾਂ ਦੇ ਦਿੱਲੀ ਮਾਰਚ ਦੀ ਕਾਮਯਾਬੀ ਲਈ ਹਰਜੀਤ ਹਰਮਨ ਨੇ ਕੀਤੀ ਅਰਦਾਸ

By  Shaminder November 28th 2020 11:46 AM

ਕਿਸਾਨਾਂ ਵੱਲੋਂ ਦਿੱਲੀ ‘ਚ ਮਾਰਚ ਕੀਤਾ ਜਾ ਰਿਹਾ ਹੈ । ਕਿਸਾਨਾਂ ਨੂੰ ਕਲਾਕਾਰ ਵੀ ਲਗਾਤਾਰ ਸਮਰਥਨ ਦੇ ਰਹੇ ਹਨ । ਕਿਸਾਨਾਂ ਦੇ ਇਸ ਰੋਸ ਮਾਰਚ ਦੇ ਦੌਰਾਨ ਹਰਜੀਤ ਹਰਮਨ, ਅਨਮੋਲ ਗਗਨ ਮਾਨ ਸਣੇ ਕਈ ਕਲਾਕਾਰ ਸ਼ਾਮਿਲ ਹੋਏ । ਹਰਜੀਤ ਹਰਮਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

kisan

ਇਸ ਵੀਡੀਓ ‘ਚ ਉਹ ਬਜ਼ੁਰਗ ਬੀਬੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਦੇ ਨਾਲ ਹੀ ਹਰਜੀਤ ਹਰਮਨ ਨੇ ਇਸ ਸੰਘਰਸ਼ ਦੀ ਚੜ੍ਹਦੀਕਲਾ ਦੇ ਲਈ ਗੁਰਦੁਆਰਾ ਸਾਹਿਬ ‘ਚ ਜਾ ਕੇ ਅਰਦਾਸ ਵੀ ਕੀਤੀ।

ਹੋਰ ਪੜ੍ਹੋ : ਹਰਜੀਤ ਹਰਮਨ ਦਾ ਨਵਾਂ ਗੀਤ ‘ਜ਼ਿੰਦਗੀ’ ਹੋਇਆ ਰਿਲੀਜ਼

Punjab-Farmers

ਦੱਸ ਦਈਏ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਕਿਸਾਨ ਪੰਜਾਬ ਤੋਂ ਦਿੱਲੀ ਪਹੁੰਚ ਗਏ ਹਨ।ਹੁਣ ਵੇਖਣਾ ਹੋਏਗਾ ਕਿ ਕਿਸਾਨ ਸਿੰਘੂ ਬਾਡਰ ਤੇ ਅੰਦੋਲਨ ਕਰਦੇ ਹਨ ਜਾਂ ਅੱਗੇ ਵੱਧਣਗੇ। ਸਿੰਘੂ ਬਾਡਰ (ਦਿੱਲੀ-ਹਰਿਆਣਾ) 'ਤੇ ਪੰਜਾਬ ਦੇ ਕਿਸਾਨਾਂ ਦੀ ਮੀਟਿੰਗ ਚੱਲ ਰਹੀ ਹੈ। ਬੈਠਕ ਵਿੱਚ ਇਹ ਫੈਸਲਾ ਲਿਆ ਜਾ ਰਿਹਾ ਹੈ ਕਿ ਕੀ ਕਿਸਾਨ ਇਥੇ ਸਰਹੱਦ ਤੋਂ ਰੋਸ ਪ੍ਰਦਰਸ਼ਨ ਕਰਨਗੇ ਜਾਂ ਦਿੱਲੀ ਦੇ ਨਿਰੰਕਾਰੀ ਗਰਾਊਂਡ ਵਿੱਚ ਜਾ ਕੇ ਪ੍ਰਦਰਸ਼ਨ ਕਰਨਗੇ।

harjit-harman

ਬੁੜਾਰੀ ਦੇ ਨਿਰੰਕਾਰੀ ਮੈਦਾਨ ਵਿੱਚ ਪੁਲਿਸ ਅਤੇ ਸੀਆਈਐਸਐਫ ਗਾਰਡ ਤਾਇਨਾਤ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਸੀਆਈਐਸਐਫ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਕਈ ਸੰਸਥਾਵਾਂ ਮੈਦਾਨ ਵਿਚ ਆਈਆਂ ਹਨ।ਉਨ੍ਹਾਂ ਨੂੰ ਨਿਰਦੇਸ਼ ਹਨ ਕਿ ਕਿਸਾਨਾਂ ਵਿਚਾਲੇ ਚਲਦੇ ਰਹੋ। ਜੇਕਰ ਕਿਸਾਨਾਂ ਦੀ ਅਚਾਨਕ ਯੋਜਨਾ ਹੈ, ਤਾਂ ਉਨ੍ਹਾਂ ਇਸ 'ਤੇ ਨਜ਼ਰ ਰੱਖਣ। ਵਾਹਨਾਂ ਦੀ ਸੰਘਣੀ ਜਾਂਚ ਕੀਤੀ ਜਾਏਗੀ।

 

View this post on Instagram

 

A post shared by Harjit Harman (@harjitharman)

Related Post