ਕਿਸਾਨਾਂ ਦੇ ਹੱਕ ‘ਚ ਅੱਗੇ ਆਏ ਹਰਜੀਤ ਹਰਮਨ, ਪਟਿਆਲਾ ‘ਚ ਕਿਸਾਨਾਂ ਵੱਲੋਂ ਲਾਏ ਧਰਨੇ ‘ਚ ਹੋਏ ਸ਼ਾਮਿਲ

By  Shaminder September 19th 2020 03:51 PM -- Updated: September 19th 2020 04:43 PM

ਗਾਇਕ ਹਰਜੀਤ ਹਰਮਨ ਵੀ ਕਿਸਾਨਾਂ ਦੇ ਹੱਕ ‘ਚ ਅੱਗੇ ਆਏ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਕਿਸਾਨਾਂ ਦੇ ਹੱਕ ‘ਚ ਬੋਲਦੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਦੱਸਿਆ ਕਿ ਉਹ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨ ‘ਚ ਸ਼ਾਮਿਲ ਹੋਣ ਲਈ ਆਏ ਸਨ ।

ਹੋਰ ਪੜ੍ਹੋ : ਵਾਤਾਵਰਨ ਨੂੰ ਬਚਾਉਣ ਲਈ ਹਰਜੀਤ ਹਰਮਨ ਸਣੇ ਕਈ ਕਲਾਕਾਰਾਂ ਨੇ ਚੁੱਕਿਆ ਇਹ ਕਦਮ, ਹਰ ਪਾਸੇ ਹੋ ਰਹੀ ਸ਼ਲਾਘਾ

Harjeet Harjeet

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ 'ਦੋਸਤੋ ਸੈਂਟਰ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਬਿਲ ਪਾਸ ਕਰਨ ਦੇ ਵਿਰੋਧ ਚ ਅੱਜ ਪਟਿਆਲ਼ਾ ਵਿਖੇ ਕਿਸਾਨ ਜਥੇਬੰਦੀਆਂ ਦੇ ਧਰਨੇ ਚ ਮੈਂ ਵੀ ਸ਼ਾਮਿਲ ਹੋਇਆ ।ਆਉ ਆਪਾਂ ਸਾਰੇ ਰਲਕੇ ਇਸ ਬਿਲ ਦਾ ਵਿਰੋਧ ਕਰੀਏ ਤੇ ਸੰਘਰਸ਼ ਦਾ ਸਾਥ ਦੇਈਏ'

harjit 1 harjit 1

ਉਨ੍ਹਾਂ ਨੇ ਹੋਰਨਾਂ ਲੋਕਾਂ ਨੂੰ ਵੀ ਕਿਸਾਨਾਂ ਦੇ ਹੱਕ ‘ਚ ਅੱਗੇ ਆਉਣ ਲਈ ਕਿਹਾ ।ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਰੇਸ਼ਮ ਸਿੰਘ ਅਨਮੋਲ ਸਣੇ ਕਈ ਗਾਇਕ ਕਿਸਾਨਾਂ ਦੇ ਹੱਕ ‘ਚ ਅੱਗੇ ਆਏ ਅਤੇ ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਦਿੱਤਾ ਸੀ ।

harjit harjit

ਹਰਜੀਤ ਹਰਮਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

 

View this post on Instagram

 

ਦੋਸਤੋ ਸੈਂਟਰ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਬਿਲ ਪਾਸ ਕਰਨ ਦੇ ਵਿਰੋਧ ਚ ਅੱਜ ਪਟਿਆਲ਼ਾ ਵਿਖੇ ਕਿਸਾਨ ਜਥੇਬੰਦੀਆਂ ਦੇ ਧਰਨੇ ਚ ਮੈਂ ਵੀ ਸ਼ਾਮਿਲ ਹੋਇਆ ।ਆਉ ਆਪਾਂ ਸਾਰੇ ਰਲਕੇ ਇਸ ਬਿਲ ਦਾ ਵਿਰੋਧ ਕਰੀਏ ਤੇ ਸੰਘਰਸ਼ ਦਾ ਸਾਥ ਦੇਈਏ✌️✌️✌️✌️✌️✌️

A post shared by Harjit Harman (@harjitharman) on Sep 18, 2020 at 4:01am PDT

ਉਹ ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ ਅਤੇ ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਆਪਣੀ ਅਦਾਕਾਰੀ ਲਈ ਜਾਣੇ ਜਾਂਦੇ ਹਨ ।

 

 

Related Post