ਹੁਣ ਵਿਆਹ ਇਸ ਤਰ੍ਹਾਂ ਵੀ ਲੱਗੇ ਹੋਣ, ਲੁਧਿਆਣਾ ਦੀ ਇਸ ਜੋੜੀ ਨੇ ਕੋਰੋਨਾ ਕਾਲ ‘ਚ ਇਸ ਤਰ੍ਹਾਂ ਰਚਾਇਆ ਵਿਆਹ ਕਿ ਹਰ ਪਾਸੇ ਹੋ ਰਹੀ ਚਰਚਾ

By  Shaminder May 20th 2020 01:08 PM

ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ‘ਚ ਵੇਖਣ ਨੂੰ ਮਿਲ ਰਿਹਾ ਹੈ । ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ‘ਚ ਲਗਾਤਾਰ ਇਜ਼ਾਫਾ ਵੇਖਣ ਨੂੰ ਮਿਲ ਰਿਹਾ ਹੈ । ਭਾਰਤ ਵਿੱਚ ਵੀ ਕੋਰੋਨਾ ਮਰੀਜ਼ਾਂ ਦੀ ਗਿਣਤੀ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ । ਅਜਿਹੇ ‘ਚ ਸਰਕਾਰ ਵੱਲੋਂ ਪੂਰੇ ਦੇਸ਼ ‘ਚ ਲਾਕਡਾਊਨ ਕੀਤਾ ਗਿਆ ਹੈ । ਕਈ ਸੂਬਿਆਂ ‘ਚ ਕੋਰੋਨਾ ਮਰੀਜ਼ਾਂ ਦੀ ਵੱਧਦੀ ਗਿਣਤੀ ਦੇ ਕਾਰਨ ਲਾਕਡਾਊਨ ਵਧਾ ਦਿੱਤਾ ਗਿਆ ਹੈ ।

Bhavdeep 1 Bhavdeep 1

ਅਜਿਹੇ ‘ਚ ਸਮਾਜਿਕ ਸਮਾਰੋਹਾਂ ‘ਚ ਇਕੱਠ ਕੀਤੇ ਜਾਣ ਨੂੰ ਲੈ ਕੇ ਵੀ ਸਰਕਾਰ ਵੱਲੋਂ ਉਚਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ । ਜਿਨ੍ਹਾਂ ਦਾ ਪਾਲਣ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ।ਲੁਧਿਆਣਾ ਸਥਿਤ ਸਰਾਭਾ ਨਗਰ ਦੇ ਗੁਰਦੁਆਰਾ ਸਾਹਿਬ ‘ਚ ਭਵਦੀਪ ਕੌਰ ਅਤੇ ਹਰਕਰਨਦੀਪ ਨੇ ਲਾਵਾਂ ਲਈਆਂ ।

Bhavdeep 2 Bhavdeep 2

ਇਸ ਦੌਰਾਨ ਦੋਵਾਂ ਪਰਿਵਾਰਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਮਿਲਾ ਕੇ ਕੁੱਲ 25-30 ਪਰਿਵਾਰਿਕ ਮੈਂਬਰ ਹੀ ਨਜ਼ਰ ਆਏ ਅਤੇ ਸੋਸ਼ਲ ਡਿਸਟੈਂਸਿੰਗ ਦਾ ਖ਼ਾਸ ਧਿਆਨ ਰੱਖਿਆ ਗਿਆ ।

Bhavdeep 3 Bhavdeep 3

ਸਮਾਜਿਕ ਦੂਰੀ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ‘ਚ ਬੈਠਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ ਅਤੇ ਐਂਟਰੀ ਗੇਟ ‘ਤੇ ਹੈਂਡ ਸੈਨੇਟਾਈਜ਼ਰ ਅਤੇ ਮਾਸਕ ਰੱਖੇ ਗਏ ਸਨ ਤਾਂ ਕਿ ਕੋਈ ਵੀ ਮਾਸਕ ਤੋਂ ਬਿਨਾਂ ਇਸ ਵਿਆਹ ‘ਚ ਸ਼ਾਮਿਲ ਨਾ ਹੋ ਸਕੇ ।

Harkarandeep tied the knot with Bhavdeep Kaur at Sarabha Nagar gurdwara and only 25-30 family members were invited to the event

ਵਿਆਹ ‘ਚ ਸ਼ਾਮਿਲ ਹੋਏ ਸਭ ਲੋਕਾਂ ਨੇ ਮਾਸਕ ਨਾਲ ਆਪਣੇ ਆਪ ਨੂੰ ਢੱਕਿਆ ਹੋਇਆ ਸੀ । ਇਸ ਦੇ ਨਾਲ ਹੀ ਸੋਸ਼ਲ ਡਿਸਟੈਂਸਿੰਗ ਦਾ ਬਹੁਤ ਹੀ ਜ਼ਿਆਦਾ ਧਿਆਨ ਰੱਖਿਆ ਗਿਆ । ਇਸ ਵਿਆਹ ਦੀ ਹਰ ਪਾਸੇ ਚਰਚਾ ਹੋ ਰਹੀ ਹੈ ।

Related Post