ਲੌਂਗ ਲਾਚੀ ਵਰਗੇ ਕਈ ਹਿੱਟ ਗੀਤ ਲਿਖਣ ਵਾਲੇ ਹਰਮਨਜੀਤ ਦੀ ਹਰਭਜਨ ਮਾਨ ਨੇ ਕੁਝ ਇਸ ਤਰ੍ਹਾਂ ਕੀਤੀ ਤਾਰੀਫ਼

By  Rupinder Kaler June 28th 2019 10:13 AM

ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਲੌਂਗ ਲਾਚੀ ਵਰਗੇ ਕਈ ਹਿੱਟ ਗੀਤ ਦੇਣ ਵਾਲੇ ਹਰਮਨਜੀਤ ਦਾ ਸਾਹਿਤ ਦੇ ਖੇਤਰ ਵਿੱਚ ਵੀ ਚੰਗਾ ਨਾਂਅ ਹੈ । ਹਰਮਨਜੀਤ ਨੂੰ ਉਹਨਾਂ ਦੀ ਕਿਤਾਬ ਰਾਣੀ ਤੱਤ ਕਰਕੇ ਸਾਹਿਤ ਅਕਾਦਮੀ ਵੱਲੋਂ 2017 ਯੁਵਾ ਪੁਰਸਕਾਰ ਵੀ ਮਿਲ ਚੁੱਕਿਆ ਹੈ । ਹਰਮਨਜੀਤ ਦੀ ਲੇਖਣੀ ਇਸ ਤਰ੍ਹਾਂ ਦੀ ਹੈ ਕਿ ਹਰ ਕੋਈ ਉਸ ਦੀ ਰਚਨਾ ਪੜ੍ਹ ਕੇ ਉਸ ਦਾ ਮੁਰੀਦ ਹੋ ਜਾਂਦਾ ਹੈ । ਗਾਇਕ ਹਰਭਜਨ ਮਾਨ ਵੀ ਹਰਮਨਜੀਤ ਦੀ ਲੇਖਣੀ ਦੇ ਮੁਰੀਦ ਹਨ । ਹਰਭਜਨ ਮਾਨ ਨੇ ਹਰਮਨਜੀਤ ਦੀ ਲੇਖਣੀ ਦੀ ਤਾਰੀਫ ਕਰਕੇ ਉਸ ਦੀ ਤੁਲਨਾ ਸਾਹਿਤਕਾਰ ਜਸਵੰਤ ਸਿੰਘ ਕੰਵਲ ਦੇ ਨਾਲ ਕੀਤੀ ਹੈ ।

https://www.instagram.com/p/BzON1ZXBLNV/

ਹਰਭਜਨ ਮਾਨ ਨੇ ਹਰਮਨਜੀਤ ਦੀ ਲੇਖਣੀ ਦੀ ਤਾਰੀਫ਼ ਕਰਕੇ ਲਿਖਿਆ ਹੈ 'ਅੱਜ 27 ਜੂਨ ਪੰਜਾਬੀ ਸਾਹਿਤ ਲਈ ਖੂਬਸੂਰਤ ਦਿਨ ਹੈ ।ਅੱਜ ਦੇ ਦਿਨ ਪੰਜਾਬ ਦਾ ਬਾਪੂ ਸਰਦਾਰ ਜਸਵੰਤ ਸਿੰਘ ਕੰਵਲ ਜਨਮਿਆ .. ਬਾਪੂ ਜੀਹਨੂੰ ਪ੍ਰਵਾਸ ਕਰਦੀ ਪੰਜਾਬ ਦੀ ਜਵਾਨੀ ਦਾ ਦੁੱਖ ਕਿਸੇ ਨਾਮੁਰਾਦ ਰੋਗ ਵਾਂਗ ਚਿੰਬੜਿਆ ਹੋਇਆ ਹੈ ਬਾਬਾ ਅੱਜ ਸੁੱਖ ਨਾਲ ਉਮਰ ਦਾ ਸੈਂਕੜਾ ਟਪਾ ਗਿਆ .. ਉਹ ਪੰਜਾਬ ਦੇ ਦਰਦ ਨੂੰ ਸਮਝਦਾ ਹੈ ਮਹਿਸੂਸ ਕਰਦਾ ਹੈ ਲਿਖਦਾ ਹੈ ਤੇ ਰੋਂਦਾ ਹੈ.. ਇਹ ਵੀ ਕੁਦਰਤ ਦਾ ਕਿੱਡਾ ਸੋਹਣਾ ਇਤਫ਼ਾਕ ਹੈ ਕਿ ਅੱਜ ਦੇ ਦਿਨ ਹੀ ਪੰਜਾਬ ਦੀ ਨਿਵੇਕਲੇ ਢੰਗ ਨਾਲ ਖੂਬਸੂਰਤੀ ਦੀ ਤੇ ਚੜਦੀ ਕਲਾ ਦੀ ਗੱਲ ਕਰਨ ਵਾਲਾ ਹਰਮਨਜੀਤ ਜਨਮਿਆ .. ਬਾਬੇ ਕੰਵਲ ਤੇ ਹਰਮਨ ਦਾ ਜਨਮ ਇੱਕੋ ਦਿਨ ਹੋਣ ਮੈਨੂੰ ਆਮ ਵਰਤਾਰਾ ਨਹੀ ਲੱਗਦਾ.. ਇਹ ਇਤਿਹਾਸਕ ਹੈ , ਮੇਰਾ ਖਿਆਲ ਹੈ ਕਿ ਜੇ ਬਾਬਾ ਕੰਵਲ ਹਰਮਨ ਵੱਲ ਵੇਖਦਾ ਹੋਣਾ ਤਾਂ ਬਾਬੇ ਦੇ ਦਰਦ ਨੂੰ ਕੁਝ ਧਰਵਾਸ ਮਿਲਦਾ ਹੋਣਾ ... ਇਸ ਕੜੀ ਦੀ ਤਹਿ ਬੜੀ ਡੂੰਘੀ ਹੈ  ਸਾਡੇ ਸਾਰਿਆਂ ਦੇ ਸਮਝ ਨਹੀ ਆਉਣੀ .. ਇਸਨੂੰ ਸਮਝ ਲਈ ਦੇਸ ਪੰਜਾਬ ਨੂੰ , ਬਾਬੇ ਕੰਵਲ ਨੂੰ ਤੇ ਪਿਆਰੇ ਹਰਮਨ ਨੂੰ ਨੇੜੇ ਹੋਕੇ ਸਮਝਣਾ ਪਵੇਗਾ... ਇਹ ਸਾਡੇ ਧੰਨਭਾਗ ਨੇ ਕਿ ਅਸੀ ਇਹਨਾਂ ਦੇ ਸਮਿਆਂ ਚ ਜਨਮੇ ਹਾਂ ... ਇਹ ਪੰਜਾਬ ਦੇ ਧੰਨਭਾਗ ਇਹ ਅੱਖਰਾਂ ਦੇ ਜਾਦੂਗਰ ਜਿਹੜੇ ਪ੍ਰਮਾਤਮਾ ਦੀਆਂ ਖਾਸਮ ਖਾਸ ਰੂਹਾਂ ਚੋਂ ਹਨ ਪੰਜਾਬ ਦੇ ਹਿੱਸੇ ਆਏ ਹਨ .. ਪੰਜਾਬ ਦੀ ਫਿਜ਼ਾ ਚ ਇਹਨਾਂ ਦੇ ਅੱਖਰ ਗੂੰਜਦੇ ਹਨ... ਅੱਖਰਾਂ ਦੇ ਮਹਾਂਰਥੀਆਂ ਨੂੰ ਉਹਨਾਂ ਦਾ ਸੋਹਣਾ ਦਿਨ ਮੁਬਾਰਕ ... ਦੁਆਵਾਂ ਤੁਹਾਡੇ ਦੋਨਾਂ ਸੁਪਨਿਆਂ ਦਾ ਦੇਸ ਪੰਜਾਬ ਸਿਰਜਿਆ ਰਹੇ.... ਚੜਦੀ ਕਲਾ'

harmanjit-singh harmanjit-singh

ਹਰਮਨ ਜੀਤ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਹਰਮਨਜੀਤ ਮਾਨਸਾ ਜ਼ਿਲ੍ਹੇ ਦੇ ਪਿੰਡ ਖ਼ਿਆਲਾ ਕਲਾਂ ਦਾ ਰਹਿਣ ਵਾਲਾ ਹੈ । ਉਸ ਦੇ ਲਿਖੇ ਕਈ ਗੀਤ ਪੰਜਾਬੀ ਫ਼ਿਲਮਾਂ ਵਿੱਚ ਫਿਲਮਾਏ ਗਏ ਹਨ । ਪਰ ਹਰਮਨਜੀਤ ਨੂੰ ਓਨੀਂ ਪ੍ਰਸਿੱਧੀ ਗੀਤਕਾਰੀ ਕਰਕੇ ਨਹੀਂ ਮਿਲੀ ਜਿੰਨੀ ਉਹ ਨੂੰ ਆਪਣੀ ਕਿਤਾਬ ਰਾਣੀ ਤੱਤ ਕਰਕੇ ਮਿਲੀ ਹੈ । ਜਿਸ ਯੁੱਗ ਵਿੱਚ ਕੋਈ ਕਿਤਾਬ ਪੜਨਾ ਨਹੀਂ ਚਾਹੁੰਦਾ ਉਸ ਯੁੱਗ ਵਿੱਚ ਹਰਮਨ ਦੀ ਕਿਤਾਬ ਦੀਆਂ 15 ਹਜ਼ਾਰ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ ।

ਹਰਮਨਜੀਤ ਨੂੰ ਕਿਤਾਬ ਰਾਣੀ ਤੱਤ ਕਰਕੇ ਸਾਹਿਤ ਅਕਾਦਮੀ ਵੱਲੋਂ 2017 ਦਾ ਯੁਵਾ ਪੁਰਸਕਾਰ ਮਿਲ ਚੁੱਕਿਆ ਹੈ ।ਕਿਤਾਬਾਂ ਲਿਖਣ ਤੋਂ ਇਲਾਵਾ ਉਹ ਇੱਕ ਅਧਿਆਪਕ ਹੈ । ਇਸ ਤੋਂ ਇਲਾਵਾ ਉਹ ਗੀਤ ਲਿਖਦਾ ਹੈ । ਉਸ ਨੇ ਲੌਂਗ ਲਾਚੀ, ਲਹੌਰੀਏ, ਸਰਵਨ, ਭੱਜੋ ਵੀਰੋ ਵੇ, ਨਿੱਕਾ ਜ਼ੈਲਦਾਰ-2 ਤੋਂ ਇਲਾਵਾ ਹੋਰ ਕਈ ਫ਼ਿਲਮਾਂ ਦੇ ਗੀਤ ਲਿਖੇ ਹਨ । ਹਰਮਨਜੀਤ ਸਾਹਿਤ ਜਗਤ ਨੂੰ ਕੁਝ ਹੋਰ ਕਿਤਾਬਾਂ ਦੇਣਾ ਚਾਹੁੰਦਾ ਹੈ ਇਸ ਲਈ ਉਸ ਨੇ ਗੀਤ ਲਿਖਣੇ ਘੱਟ ਕੀਤੇ ਹਨ ਪਰ ਨਵੀਆਂ ਕਿਤਾਬਾਂ ਪੂਰੀਆਂ ਕਰਨ ਲਈ ਲਫ਼ਜਾਂ ਨਾਲ ਜ਼ਰੂਰ ਖੇਡ ਰਿਹਾ ਹੈ ।

Related Post