ਗਾਇਕ ਹਾਰਪੀ ਗਿੱਲ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਮੇਰੀ ਜੰਗ’

By  Rupinder Kaler November 18th 2019 06:13 PM

ਗਾਇਕ ਹਾਰਪੀ ਗਿੱਲ ਦੇ ਨਵੇਂ ਗਾਣੇ ਦਾ 19 ਨਵੰਬਰ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵਰਲਡ ਵਾਈਡ ਪ੍ਰੀਮੀਅਰ ਵੀ ਹੋਣ ਜਾ ਰਿਹਾ ਹੈ । ਇਹ ਗਾਣਾ ‘ਮੇਰੀ ਜੰਗ ਟਾਈਟਲ ਹੇਠ ਰਿਲੀਜ਼ ਹੋਵੇਗਾ । ਇਸ ਗਾਣੇ ਦੇ ਬੋਲ ਦੀਪ ਜ਼ੈਲਦਾਰ ਨੇ ਲਿਖੇ ਹਨ ਤੇ ਮਿਊਜ਼ਿਕ ਪ੍ਰੀਤ ਸਿੰਘ ਨੇ ਦਿੱਤਾ । ਗਾਣੇ ਦਾ ਪੂਰਾ ਪ੍ਰੋਜੈਕਟ ਮਿਸਟਰ ਅਰਮਾਨ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ ।

https://www.instagram.com/p/B46tkG9l71y/

ਇਸ ਸਭ ਦੀ ਜਾਣਕਾਰੀ ਹਾਰਪੀ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ । ਉਹਨਾਂ ਨੇ ਆਪਣੇ ਨਵੇਂ ਗਾਣੇ ਦਾ ਪੋਸਟਰ ਸ਼ੇਅਰ ਕੀਤਾ ਹੈ । ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਇਸ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਹਾਰਪੀ ਦੇ ਗਾਣੇ ਸਿਰਾਂ ਤੇ ਗਲਾਸ ਨੂੰ ਵੀ ਪੰਜਾਬੀ ਮਿਊਜ਼ਿਕ ਸੁਨਣ ਵਾਲਿਆਂ ਦਾ ਪਿਆਰ ਮਿਲਿਆ ਸੀ ।ਯੂਟਿਊਬ ਤੇ ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲੱਖਾਂ ’ਚ ਹੈ ।

https://www.instagram.com/p/B49SgbIJEjP/

Related Post