ਇਹ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਗਾਇਕ, ਕ੍ਰਿਕੇਟ ਦੇ ਨਾਲ ਵੀ ਰਿਹਾ ਨਾਤਾ, ਕੀ ਤੁਸੀਂ ਪਛਾਣਿਆ ਕੌਣ ਹਨ ਇਹ !

By  Shaminder May 8th 2020 01:54 PM

ਹਾਰਡੀ ਸੰਧੂ ਉਰਫ਼ ਹਰਵਿੰਦਰ ਸਿੰਘ ਸੰਧੂ ਪੰਜਾਬੀ ਇੰਡਸਟਰੀ ਦਾ ਉਹ ਫਨਕਾਰ ਜਿਸ ਨੇ ਪਾਲੀਵੁੱਡ ਹੀ ਨਹੀਂ ਬਾਲੀਵੁੱਡ ਅਦਾਕਾਰਾਂ ਨੂੰ ਵੀ ਆਪਣੀ ਗਾਇਕੀ ਦੇ ਨਾਲ ਕੀਲਿਆ ਹੈ । ਹਾਰਡੀ ਸੰਧੂ ਵੀ ਏਨੀਂ ਦਿਨੀਂ ਲਕਾਡਾਊਨ ਦੌਰਾਨ ਆਪਣੇ ਘਰ ‘ਚ ਹੀ ਸਮਾਂ ਬਿਤਾ ਰਹੇ ਨੇ । ਉਨ੍ਹਾਂ ਨੇ ਆਪਣੀ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਨ੍ਹਾਂ ਦੇ ਕ੍ਰਿਕੇਟ ਦੇ ਦਿਨਾਂ ਦੀ ਹੈ ।ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਕ੍ਰਿਕੇਟ ਡੇਜ਼ ਮੇਰੇ ਦੋਸਤ ਉਦੇ ਕੌਲ ਦੇ ਨਾਲ ਨੈਸ਼ਨਲ ਕ੍ਰਿਕੇਟ ਅਕੈਡਮੀ ਬੈਂਗਲੌਰ’।ਇਸ ਤਸਵੀਰ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/B_zsmxznCCC/

ਹਾਰਡੀ ਸੰਧੂ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਕਾਫੀ ਨਾਂਅ ਕਮਾਇਆ ਹੈ ਅਤੇ ਉਹ ਆਪਣੀ ਨਵੀਂ ਫ਼ਿਲਮ 83 ਨੂੰ ਲੈ ਕੇ ਵੀ ਚਰਚਾ 'ਚ ਹਨ ।ਉਨ੍ਹਾਂ ਦਾ ਜਨਮ ਪਟਿਆਲਾ 'ਚ 6 ਸਤੰਬਰ 1986 ਨੂੰ ਹੋਇਆ ਸੀ । ਉਨ੍ਹਾਂ ਦਾ ਅਸਲ ਨਾਂਅ ਹਰਵਿੰਦਰ ਸਿੰਘ ਸੰਧੂ ਉਰਫ਼ ਹਾਰਡੀ ਸੰਧੂ ਹੈ ।

https://www.instagram.com/p/B_uTaT7nW9P/

ਉਨ੍ਹਾਂ ਨੂੰ ਕ੍ਰਿਕੇਟ ਦਾ ਸ਼ੌਂਕ ਸੀ ਅਤੇ ਉਨ੍ਹਾਂ ਨੇ ਕ੍ਰਿਕੇਟ ਦੀ ਸ਼ੁਰੂਆਤ 1995 'ਚ ਕੀਤੀ ਸੀ ।ਪਰ ਕ੍ਰਿਕੇਟਰ ਬਣਨ ਦਾ ਸੁਫ਼ਨਾ ਉਨ੍ਹਾਂ ਦਾ ਅਧੂਰਾ ਹੀ ਰਹਿ ਜਾਵੇਗਾ ਇਸ ਬਾਰੇ ਉਨ੍ਹਾਂ ਨੇ ਕਦੇ ਵੀ ਸੋਚਿਆ ਨਹੀਂ ਸੀ ।ਦਰਅਸਲ ਇੱਕ ਘਟਨਾ ਨੇ ਉਨ੍ਹਾਂ ਦੇ ਇਸ ਸੁਫ਼ਨੇ 'ਤੇ ਪਾਣੀ ਫੇਰ ਕੇ ਰੱਖ ਦਿੱਤਾ ਸੀ ।ਹਾਰਡੀ ਸੰਧੂ ਰਾਈਟ ਹੈਂਡ ਅਤੇ ਫਾਸਟ ਮੀਡੀਅਮ ਗੇਂਦਬਾਜ਼ ਸਨ । ਉਨ੍ਹਾਂ ਨੇ ਕ੍ਰਿਕੇਟ 'ਚ ਬਿਹਤਰੀਨ ਪ੍ਰਦਰਸ਼ਨ ਕੀਤਾ ਪਰ ਇੱਕ ਵਾਰ ਆਪਣੀ ਟਰੇਨਿੰਗ ਦੌਰਾਨ ਹਾਰਡੀ ਬਗੈਰ ਵਾਰਮਅੱਪ ਦੇ ਹੀ ਮੈਦਾਨ 'ਚ ਆ ਗਏ ।

https://www.instagram.com/p/B_2TFezlAfm/

ਇਸੇ ਦੌਰਾਨ ਖੇਡ ਦੇ ਮੈਦਾਨ 'ਚ ਉਨ੍ਹਾਂ ਨੂੰ ਸੱਟ ਲੱਗ ਗਈ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ 'ਚ ਨਵਾਂ ਮੋੜ ਆਇਆ ਅਤੇ ਉਨ੍ਹਾਂ ਨੇ ਕ੍ਰਿਕੇਟ ਦੀ ਦੁਨੀਆ ਨੂੰ ਅਲਵਿਦਾ ਕਹਿ ਕੇ ਗਾਇਕੀ ਦੇ ਕਿੱਤੇ ਨੂੰ ਅਪਣਾ ਲਿਆ ।

Related Post