ਕਭੀ ਤੋਂ ਨਜ਼ਰ ਮਿਲਾਓ ਕਭੀ ਤੋ ਕਰੀਬ ਆਉ ਹਰਸ਼ਦੀਪ ਨੇ ਪਿਆਨੋ 'ਤੇ ਛੇੜੇ ਸੁਰ ਵੀਡੀਓ ਸਾਂਝਾ ਕੀਤਾ

By  Shaminder March 14th 2019 06:13 PM -- Updated: March 14th 2019 06:18 PM

ਗਾਇਕਾ ਹਰਸ਼ਦੀਪ ਕੌਰ ਨੇ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤਾ  ਹੈ । ਇਸ ਵੀਡੀਓ 'ਚ ਹਰਸ਼ਦੀਪ ਪਿਆਨੋ ਵਜਾ ਰਹੀ ਹੈ । ਜਿਸ 'ਚ ਉਨ੍ਹਾਂ ਨੇ ਕਭੀ ਤੋਂ ਨਜ਼ਰ ਮਿਲਾਓ ਕਭੀ ਤੋਂ ਕਰੀਬ ਆਓ ਦੀ ਧੁਨ ਵਜਾ ਰਹੀ ਹੈ । ਹਰਸ਼ਦੀਪ ਕੌਰ ਦੇ ਇਸ ਵੀਡੀਓ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ 'ਤੇ ਕਮੈਂਟ ਕਰ ਰਹੇ ਨੇ । ਹਰਸ਼ਦੀਪ ਕੌਰ ਅਜਿਹੀ ਗਾਇਕਾ ਹੈ ਜੋ ਆਪਣੀ ਸਾਫ਼ ਸੁਥਰੀ ਗਾਇਕੀ ਕਰਕੇ ਜਾਣੀ ਜਾਂਦੀ ਹੈ ।

ਹੋਰ ਵੇਖੋ:ਇਸ ਗਾਣੇ ਦੇ ਹਿੱਟ ਹੋਣ ਤੋਂ ਬਾਅਦ ਗਾਇਕ ਗੁਰਵਿੰਦਰ ਬਰਾੜ ਦੀ ਚੜੀ ਸੀ ਗੁੱਡੀ, ਜਾਣੋਂ ਪੂਰੀ ਕਹਾਣੀ

https://www.instagram.com/p/Bu8i2fvAI4x/

'ਸੂਫ਼ੀ ਸੁਲਤਾਨਾ' ਦੇ ਨਾਂ ਤੋਂ ਮਕਬੂਲ ਬਾਲੀਵੁੱਡ ਤੇ ਪੰਜਾਬੀ ਫ਼ਿਲਮਾਂ 'ਚ ਗੀਤ ਗਾ ਚੁੱਕੇ ਗਾਇਕਾ ਹਰਸ਼ਦੀਪ ਕੌਰ ਆਪਣੀ ਵੱਖਰੀ ਗਾਇਕੀ ਤੇ ਦਿਖ ਕਰਕੇ ਜਾਣੇ ਜਾਂਦੇ ਹਨ।

ਹਰਸ਼ਦੀਪ ਰੌਕਸਟਾਰ, ਜਬ ਤਕ ਹੈ ਜਾਨ, ਬਰੇਲੀ ਕੀ ਬਰਫੀ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਦਿਲ ਵਿਲ ਪਿਆਰ ਵਿਆਰ ਤੇ ਪੰਜਾਬ 1984 ਵਿੱਚ ਗੀਤ ਗਾ ਚੁੱਕੇ ਹਨ।ਪੰਜਾਬ 1984 ਫ਼ਿਲਮ ਵਿੱਚ ਗਾਈ ਲੋਰੀ ਕਰਕੇ ਇੰਨ੍ਹਾਂ ਨੂੰ ਅਵਾਰਡ ਵੀ ਮਿਲ ਚੁੱਕਿਆ ਹੈ।

Related Post