ਹਰਸ਼ਦੀਪ ਕੌਰ ਨੇ ਵਿਦੇਸ਼ੀ ਗਾਇਕ ਬਰਾਇਨ ਨਾਲ ਸਾਂਝਾ ਕੀਤਾ ਪੁਰਾਣਾ ਵੀਡੀਓ,ਕਿਹਾ ਅਜਿਹੇ ਇਨਸਾਨ ਮੈਨੂੰ ਬਣਾਉਂਦੇ ਹਨ ਨਿਮਰ  

By  Shaminder October 23rd 2019 05:05 PM

ਗਾਇਕਾ ਹਰਸ਼ਦੀਪ ਕੌਰ ਨੇ ਵਿਦੇਸ਼ੀ ਗਾਇਕ ਬਰਾਇਨ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਹ ਵੀਡੀਓ ਕਰੀਬ ਇੱਕ ਸਾਲ ਪਹਿਲਾਂ ਦਾ ਹੈ ਜਦੋਂ ਹਰਸ਼ਦੀਪ ਨੇ ਉਨ੍ਹਾਂ ਨਾਲ ਭਾਰਤ 'ਚ ਪਰਫਾਰਮ ਕੀਤਾ ਸੀ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਹਰਸ਼ਦੀਪ ਕੌਰ ਨੇ ਲਿਖਿਆ ਕਿ "ਇਹ ਇੱਕ ਸਾਲ ਪਹਿਲਾਂ ਦੀ ਗੱਲ ਹੈ,ਜਦੋਂ ਮੈਂ ਭਾਰਤ 'ਚ ਬਰਾਇਨ ਐਡਮਜ਼ ਨਾਲ ਸਟੇਜ ਸਾਂਝੀ ਕੀਤੀ ।

ਹੋਰ ਵੇਖੋ:ਹਰਸ਼ਦੀਪ ਕੌਰ ਵੱਲੋਂ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਅੱਖਾਂ ਹੋਈਆਂ ਨਮ, ਇਸ ਬੱਚੀ ਦੀ ਅੰਤਿਮ ਯਾਤਰਾ ‘ਤੇ ਚਲਾਇਆ ਗਿਆ ਸੀ ‘ਦਿਲਬਰੋ’ ਗਾਣਾ

https://www.instagram.com/p/B3wud68J3A-/

ਮੈਂ ਉਸ ਸਮੇਂ ਦਾ ਇੱਕ ਬੈਕ ਸਟੇਜ ਦਾ ਵੀਡੀਓ ਸਾਂਝਾ ਕਰ ਰਹੀ ਹਾਂ ਮੈਂ ਉਨ੍ਹਾਂ ਨੂੰ ਇੱਕ ਸਿਤਾਰ ਗਿਫਟ ਕੀਤੀ । ਉਨ੍ਹਾਂ ਨੂੰ ਇਹ ਗਿਫਟ ਬਹੁਤ ਹੀ ਪਸੰਦ ਆਇਆ । ਉਹ ਇੱਕ ਮਹਾਨ ਗਾਇਕ ਹੀ ਨਹੀਂ ਬਲਕਿ ਬਹੁਤ ਹੀ ਨਿੱਘੇ ਅਤੇ ਨਿਮਰਤਾ ਨਾਲ ਭਰੇ ਇਨਸਾਨ ਹਨ ।

https://www.instagram.com/p/B37BpF1JSwn/

ਉਨ੍ਹਾਂ ਵਰਗੇ ਕਲਾਕਾਰ ਮੈਨੂੰ ਵਧੀਆ ਅਤੇ ਨਿਮਰ ਬਣਨ ਲਈ ਪ੍ਰੇਰਦੇ ਰਹਿੰਦੇ ਹਨ ਮੈਂ ਉਨ੍ਹਾਂ ਦੀ ਵੱਡੀ ਪ੍ਰਸ਼ੰਸਕ ਹਾਂ"। ਹਰਸ਼ਦੀਪ ਕੌਰ ਨੇ ਆਪਣੀ ਗਾਇਕੀ ਨਾਲ ਹਮੇਸ਼ਾ ਹੀ ਸਭ ਦਾ ਦਿਲ ਜਿੱਤਿਆ ਹੈ ।ਉਨ੍ਹਾਂ ਨੇ ਆਪਣੇ ਗੀਤਾਂ ਨਾਲ ਬਾਲੀਵੁੱਡ ਦੇ ਨਾਲ ਨਾਲ ਪੰਜਾਬੀ ਇੰਡਸਟਰੀ 'ਚ ਵੀ ਸਰੋਤਿਆਂ ਦਾ ਮਨ ਮੋਹਿਆ ਹੈ ।

Related Post