ਹਰਸਿਮਰਨ ਪਾਉਣਗੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਦਬਕਾ

By  Gourav Kochhar May 17th 2018 01:23 PM -- Updated: May 17th 2018 01:36 PM

ਸਕੂਟਰ ਵਾਲਾ ਬਾਈ ਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ | ਸਕੂਟਰ ਤੋਂ ਸ਼ਿੱਦਤ ਦੀ ਚੜਾਈ ਕਰਨ ਵਾਲੇ ਸਮਾਰਟ ਗਾਇਕ ਹਰਸਿਮਰਨ ਨੇ ਇਕ ਤੋਂ ਬਾਅਦ ਇਕ ਬਹੁਤ ਸਾਰੇ ਹਿੱਟ ਤੇ ਸੁਪਰ ਹਿੱਟ ਟਰੈਕ ਸਾਡੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਤੇ ਹੁਣ ਹਰਸਿਮਰਨ harsimran ਲੈ ਕੇ ਆ ਰਹੇ ਨੇ ਇਕ ਹੋਰ ਕਮਾਲ ਦਾ ਗੀਤ ਜੋ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਵੇਗਾ, ਗੀਤ ਦਾ ਨਾਮ ਹੈ “ਦਬਕਾ”, ਜਿਵੇਂ ਕਿ ਗੀਤ ਦੇ ਨਾਮ ਤੋਂ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਰਸਿਮਰਨ ਨੇ ਇਹ ਗੀਤ ਦਬਕੇ ਵਾਲਾ ਹੈ |

harsimran dabka

harsimran dabka

ਇਸਦਾ ਮਿਊਜ਼ਿਕ ਦਿੱਤਾ ਸਿਕਾਸ੍ਟਾਇਲ ਨੇ ਤੇ ਬੋਲ ਲਿਖੇ ਨੇ ਖਾਨ ਬੈਣੀ ਵਾਲਾ ਨੇ | ਹਰਸਿਮਰਨ Harsimran ਦਾ ਇਹ ਗੀਤ 19 ਮਈ ਨੂੰ ਰਿਲੀਜ਼ ਹੋਵੇਗਾ | ਗੀਤ ਵਿੱਚ ਗਾਇਕ ਹਰਸਿਮਰਨ ਦੇ ਨਾਲ ਦਿਖੇਗੀ ਬਹੁਤ ਹੀ ਖੂਬਸੂਰਤ ਅਦਾਕਾਰਾ ਫਿਰੋਜਾ ਖਾਨ | ਇਸ ਅਦਾਕਾਰਾ ਨੇ ਇਸ ਤੋਂ ਪਹਿਲਾਂ ਅਰਸ਼ ਬੈਨੀਪਾਲ Aarsh Benipal ਦੇ ਗੀਤ ਫਿੱਕੀਆਂ ਵਿੱਚ ਵੀ ਭੂਮਿਕਾ ਨਿਭਾਈ ਸੀ |

harsimran dabka

ਹੁਣ ਫਿਰੋਜਾ firoza khan ਹਰਸਿਮਰਨ ਦੇ ਇਸ ਗੀਤ ਵਿੱਚ ਨਜ਼ਰ ਆਵੇਗੀ | ਫਿਰੋਜਾ ਜਦੋਂ ਦੀ ਇਸ ਗੀਤ ਨਾਲ ਜੁੜੀ ਹੈ ਉਦੋਂ ਤੋਂ ਹੀ ਗੀਤ ਦੀਆਂ ਕੁਝ ਝਲਕੀਆਂ ਆਪਣੇ ਫੈਨਸ ਨਾਲ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਲਗਾਤਾਰ ਸਾਂਝਾ ਕਰਦੀ ਰਹੀ ਹੈ |

harsimran dabka

ਗੀਤ ਦੀ ਜੋ ਖ਼ਾਸ ਗੱਲ ਹੈ ਉਹ ਇਹ ਹੈ ਕਿ ਇਸ ਗੀਤ ਵਿੱਚ ਹਰਸਿਮਰਨ harsimran ਦਾ ਪਹਿਲੇ ਗੀਤ ਵਾੰਗ ਦੇਸੀ ਸਟਾਈਲ ਵੇਖਣ ਨੂੰ ਮਿਲੇਗਾ | ਤੁਹਾਨੂੰ ਦਸ ਦੇਈਏ ਕਿ ਹਰਸਿਮਰਨ ਦੇ ਪਹਿਲੇ ਗੀਤ ਵਿੱਚ ਲੋਕਾਂ ਨੇ ਉਨ੍ਹਾਂ ਦੇ ਦੇਸੀ ਸਟਾਈਲ ਨੂੰ ਹੀ ਸੱਭ ਤੋਂ ਜ਼ਿਆਦਾ ਪਸੰਦ ਕਿੱਤਾ ਸੀ | 19 ਮਈ ਨੂੰ ਇਹ ਗੀਤ ਦੁਨੀਆ ਦੇ ਨੰਬਰ 1 ਪੰਜਾਬੀ ਚੈਨਲ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਤੇ ਵੇਖਣ ਨੂੰ ਮਿਲੇਗਾ | ਇਸਲਈ ਸਾਡੇ ਵਾਂਗ ਤੁਸੀਂ ਵੀ ਕਰੋ ਇੰਤਜ਼ਾਰ ਇਸ ਗੀਤ ਦੇ ਜਾਰੀ ਹੋਣ ਦਾ |

harsimran dabka

ਤੇ ਹੁਣ ਇਕ ਵਾਰ ਫਿਰ ਹਰਸਿਮਰਨ ਆਪਣਾ ਓਹੀ ਸਟਾਈਲ ਵਾਪਿਸ ਲੈ ਕੇ ਆ ਰਹੇ ਹਨ ਗੀਤ ਦਬਕਾ ਦੇ ਵਿੱਚ ਅਤੇ ਉਮੀਦ ਹੈ ਤੁਸੀਂ ਉਨ੍ਹਾਂ ਦੇ ਪਹਿਲੇ ਗੀਤ ਵਾੰਗ ਇਸ ਗੀਤ ਨੂੰ ਵੀ ਉਨ੍ਹਾਂ ਹੀ ਪਿਆਰ ਦੇਵੋਗੇ |

harsimran dabka

Related Post