'ਅੱਲ੍ਹਾ' ਗਾਣੇ ਨਾਲ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਏ ਜਸ਼ਨਪ੍ਰੀਤ ਨੂੰ ਗਾਇਕ ਹਰਵਿੰਦਰ ਹੈਰੀ ਨੇ ਦਿੱਤੀ ਸ਼ਾਬਾਸ਼ੀ, ਦੇਖੋ ਵੀਡਿਓ 

By  Rupinder Kaler April 4th 2019 01:13 PM -- Updated: April 4th 2019 05:41 PM

ਪੀਟੀਸੀ ਰਿਕਾਰਡਸ ਤੇ ਪੀਟੀਸੀ ਸਟੂਡੀਓ ਵੱਲੋਂ ਰਿਲੀਜ਼ ਕੀਤਾ ਗਿਆ ਗਾਣਾ 'ਅੱਲ੍ਹਾ' ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਹ ਗਾਣਾ ਹਰਵਿੰਦਰ ਹੈਰੀ ਨੇ ਗਾਇਆ ਹੈ ਜਦੋਂ ਕਿ ਗਾਣੇ ਦਾ ਮਿਊਜ਼ਿਕ ਮਸਹੂਰ ਮਿਊਜ਼ਿਕ ਡਾਇਰੈਕਟਰ ਤੇਜਵੰਤ ਕਿੱਟੂ ਨੇ ਤਿਆਰ ਕੀਤਾ ਹੈ ।ਹਰਵਿੰਦਰ ਹੈਰੀ ਦੀ ਅਵਾਜ਼ ਵਿੱਚ ਤਾਂ ਇਹ ਗਾਣਾ ਸੁਪਰ ਹਿੱਟ ਤਾਂ ਹੈ ਹੀ ਪਰ ਇਸ ਗਾਣੇ ਨੂੰ ਇੱਕ ਛੋਟੇ ਮੁੰਡੇ ਨੇ ਵੀ ਗਾਇਆ ਹੈ ।

https://www.youtube.com/watch?time_continue=112&v=3ogPu5ONi2M

ਇਹ ਮੁੰਡਾ ਇਸ ਗਾਣੇ ਕਰਕੇ ਏਨਾਂ ਮਸ਼ਹੂਰ ਹੋਇਆ ਹੈ ਕਿ ਹਰ ਇੱਕ ਦੇ ਮੋਬਾਇਲ ਫੋਨ ਵਿੱਚ ਇਸ ਦੀ ਵੀਡਿਓ ਹੈ । ਇਸ ਬੱਚੇ ਨੇ ਇਸ ਗਾਣੇ ਨੂੰ ਏਨੀ ਖੂਬਸੁਰਤੀ ਨਾਲ ਗਾਇਆ ਹੈ ਕਿ ਹਰ ਕੋਈ ਉਸ ਦਾ ਅਵਾਜ਼ ਦਾ ਕਾਇਲ ਹੋ ਜਾਂਦਾ ਹੈ ।ਜਸ਼ਨਪ੍ਰੀਤ ਨਾਂ ਦੇ ਇਸ ਬੱਚੇ ਦੀ ਅਵਾਜ਼ ਨੂੰ ਸੁਣਕੇ ਗਾਇਕ ਹਰਵਿੰਦਰ ਹੈਰੀ ਵੀ ਬਹੁਤ ਪ੍ਰਭਾਵਿਤ ਹੋਏ ਹਨ ।

https://www.youtube.com/watch?v=07wZbPb4eXQ

ਹਰਵਿੰਦਰ ਹੈਰੀ ਜਸ਼ਨਪ੍ਰੀਤ ਨੂੰ ਉਸ ਦੇ ਪਿੰਡ ਮਿਲਣ ਲਈ ਪਹੁੰਚੇ ਹਨ । ਇਸ ਮੌਕੇ ਉਹਨਾਂ ਦੇ ਨਾਲ ਗਾਣੇ ਦੇ ਬੋਲ ਲਿਖਣ ਵਾਲਾ ਗੀਤਕਾਰ ਵੀ ਮੌਜੂਦ ਹੈ । ਹਰਵਿੰਦਰ ਹੈਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਇਹ ਗਾਣਾ ਲੋਕਾਂ ਨੂੰ ਪਸੰਦ ਆਇਆ ਹੈ ਤੇ ਇਸ ਗਾਣੇ ਨੇ ਇਹ ਸਾਫ ਕਰ ਦਿੱਤਾ ਹੈ ਕਿ ਚੰਗਾ ਗਾਉਣ ਤੇ ਚੰਗਾ ਸੁਣਨ ਵਾਲਿਆਂ ਦੀ ਗਿਣਤੀ ਬਹੁਤ ਹੈ । ਹਰਵਿੰਦਰ ਹੈਰੀ ਨੇ ਇਸ ਵੀਡਿਓ ਵਿੱਚ ਪੀਟੀਸੀ ਰਿਕਾਰਡ ਦਾ ਵੀ ਧੰਨਵਾਦ ਕੀਤਾ ਹੈ ਜਿਹੜੇ ਚੰਗਾ ਗਾਉਣ ਵਾਲਿਆਂ ਨੂੰ ਹਮੇਸ਼ਾ ਉਤਸ਼ਾਹਿਤ ਕਰਦੇ ਹਨ ।

Related Post