ਕੀ ਗਾਇਕ ਹਿੰਮਤ ਸੰਧੂ ਨੇ ਕਰਵਾ ਲਈ ਹੈ ਮੰਗਣੀ ? ਸੋਸ਼ਲ ਮੀਡੀਆ ਤੇ ਮਿਲ ਰਹੀਆਂ ਹਨ ਵਧਾਈਆਂ

By  Rupinder Kaler March 24th 2021 03:48 PM

ਗਾਇਕ ਹਿੰਮਤ ਸੰਧੂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਉਹਨਾਂ ਵੱਲੋਂ ਆਪਣੇ ਗਾਣਿਆਂ ਨੂੰ ਲੈ ਕੇ ਹਰ ਅਪਡੇਟ ਸ਼ੇਅਰ ਕੀਤੀ ਜਾਂਦੀ ਹੈ । ਪਰ ਹਾਲ ਹੀ ਵਿੱਚ ਉਹਨਾਂ ਨੇ ਜਿਹੜੀ ਤਸਵੀਰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ, ਉਸ ਨੂੰ ਲੈ ਕੇ ਉਹ ਸੁਰਖੀਆਂ ਵਿੱਚ ਆ ਗਏ ਹਨ । ਹਿੰਮਤ ਸੰਧੂ ਦੀ ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਦੋ ਹੱਥ ਦਿਖਾਈ ਦਿੰਦੇ ਹਨ ।

Himmat Sandhu And Khushbaaz Latest Song Khaadku Released image from himmat sandhu's instagram

ਹੋਰ ਪੜ੍ਹੋ :

ਕਿਸਾਨ ਮੋਰਚੇ ਵਿੱਚ ਗਾਇਕ ਜੱਸ ਬਾਜਵਾ ਦਾ ਗੁਅਚਿਆ ਮੋਬਾਈਲ ਫੋਨ, ਲੱਭਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ

image from himmat sandhu's instagram

ਇੱਕ ਹੱਥ ਕੁੜੀ ਦਾ ਹੈ ਤੇ ਦੂਜਾ ਮੁੰਡੇ ਦਾ । ਕੁੜੀ ਦੇ ਹੱਥ ਵਿੱਚ ਇੱਕ ਕੜਾ ਪਾਇਆ ਹੋਇਆ ਹੈ ਜਿਸ ’ਤੇ ਹਿੰਮਤ ਸੰਧੂ ਦਾ ਉਪ ਨਾਂਅ ਸੰਧੂ ਉਕਰਿਆ ਹੋਇਆ ਹੈ। ਜਿਸ ਕਰਕੇ ਇਹ ਤਸਵੀਰ ਸੁਰਖੀਆਂ ਵਿੱਚ ਹੈ । ਕੁਝ ਲੋਕ ਇਸ ਤਸਵੀਰ ਨੂੰ ਦੇਖ ਕੇ ਅੰਦਾਜਾ ਲਗਾ ਰਹੇ ਹਨ ਕਿ ਹਿੰਮਤ ਸੰਧੂ ਨੇ ਮੰਗਣੀ ਕਰਵਾ ਲਈ ਹੈ । ਉਹਨਾਂ ਦੇ ਕੁਝ ਪ੍ਰਸ਼ੰਸਕਾਂ ਨੇ ਤਾਂ ਹਿੰਮਤ ਸੰਧੂ ਨੂੰ ਵਧਾਈ ਵੀ ਦੇ ਦਿੱਤੀ ਹੈ ।

image from himmat sandhu's instagram

ਜਦੋਂ ਕਿ ਕੁਝ ਲੋਕਾਂ ਦਾ ਇਸ ਤਸਵੀਰ ਨੂੰ ਲੈ ਕੇ ਕਹਿਣਾ ਹੈ ਕਿ ਹਿੰਮਤ ਸੰਧੂ ਕੋਈ ਨਵਾਂ ਗਾਣਾ ਲੈ ਕੇ ਆ ਰਹੇ ਹਨ । ਜਿਸ ਦੀ ਪ੍ਰਮੋਸ਼ਨ ਲਈ ਸੰਧੂ ਨੇ ਇਹ ਸਟੰਟ ਵਰਤਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤੋਂ ਪਹਿਲਾਂ ਗੁਰੁ ਰੰਧਾਵਾ ਦੀ ਇੱਕ ਤਸਵੀਰ ਨੂੰ ਲੈ ਕੇ ਇਸ ਤਰ੍ਹਾਂ ਦੇ ਅੰਦਾਜੇ ਲਗਾਏ ਗਏ ਸਨ ।

'Ankhan Ch'-Himmat Sandhu Song

ਪਰ ਬਾਅਦ ਵਿੱਚ ਗੁਰੂ ਰੰਧਾਵਾ ਨੇ ਖੁਦ ਇਸ ਦਾ ਖੁਲਾਸਾ ਕੀਤਾ ਸੀ ਕਿ ਉਹਨਾਂ ਨੇ ਕੋਈ ਮੰਗਣੀ ਨਹੀਂ ਕੀਤੀ ਬਲਕਿ ਉਹ ਗਾਣਾ ਲੈ ਕੇ ਆ ਰਹੇ ਹਨ । ਹੁਣ ਹਿੰਮਤ ਸੰਧੂ ਦੇ ਮਾਮਲੇ ਵਿੱਚ ਕੀ ਸਚਾਈ ਹੈ ਇਹ ਤਾਂ ਸਮਾਂ ਹੀ ਦੱਸੇਗਾ ।

Related Post