ਮੁਹੱਬਤ ਬਰਾੜ ਦਾ ਨਵਾਂ ਗਾਣਾ 'ਹੱਥਾਂ ਵਿੱਚੋਂ ਬਾਹਰ' ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ 

By  Rupinder Kaler July 29th 2019 01:52 PM -- Updated: July 29th 2019 01:53 PM

ਮੁਹੱਬਤ ਬਰਾੜ ਦਾ ਨਵਾਂ ਗਾਣਾ 'ਹੱਥਾਂ ਵਿੱਚੋਂ ਬਾਹਰ' ਪੰਜਾਬੀ ਮਿਊਜ਼ਿਕ ਸੁਨਣ ਵਾਲਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । 28 ਜੁਲਾਈ ਨੂੰ ਰਿਲੀਜ਼ ਹੋਏ ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਦੇ ਬੋਲ ਦਿਲਜੀਤ Chitti ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਸਿਲਵਰ ਕੋਆਇਨ ਨੇ ਤਿਆਰ ਕੀਤਾ ਹੈ । ਪੂਰਾ ਗਾਣਾ ਦਿਲਸ਼ੇਰ ਸਿੰਘ ਤੇ ਖੁਸ਼ਪਾਲ ਸਿੰਘ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ ।

ਗਾਣੇ ਵਿੱਚ ਫੀਮੇਲ ਆਰਟਿਸਟ ਦੇ ਤੌਰ ਤੇ ਨਿੱਕੀ ਕੌਰ ਨੇ ਕੰਮ ਕੀਤਾ ਹੈ । ਇਹ ਗਾਣਾ ਜੱਸ ਰਿਕਾਰਡ ਦੇ ਯੂ-ਟਿਊਬ ਚੈਨਲ ਤੇ ਵੀ ਉਪਲਬਧ ਹੈ । ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਇਸ ਗਾਣੇ ਨੂੰ ਦਿਖਾਇਆ ਜਾ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮੁੱਹਬਤ ਬਰਾੜ ਨੇ ਹੋਰ ਵੀ ਕਈ ਹਿੱਟ ਗਾਣੇ ਦਿੱਤੇ ਹਨ । ਜਿੰਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

Related Post