ਪੀਟੀਸੀ ਰਿਕਾਰਡਸ 'ਤੇ ਰਿਲੀਜ਼ ਹੋਵੇਗਾ ਭਾਈ ਸੰਤੋਖ ਸਿੰਘ ਦਾ ਸ਼ਬਦ ਧੰਨੁ ਧੰਨੁ ਸੋ ਗੁਰਸਿੱਖੁ ਕਹੀਐ

By  Pushp Raj December 13th 2021 03:52 PM -- Updated: December 14th 2021 10:19 AM

ਹਜ਼ੂਰੀ ਰਾਗੀ ਭਾਈ ਸੰਤੋਖ ਸਿੰਘ ਪਹਿਲਾਂ ਵੀ ਕਈ ਧਾਰਮਿਕ ਗੀਤ ਅਤੇ ਆਪਣੇ ਗੁਰੂ ਕੀਰਤਨ ਰਾਹੀਂ ਸੰਗਤਾਂ ਵਿੱਚ ਬੇਹੱਦ ਮਸ਼ਹੂਰ ਹਨ। ਅੱਜ ਪੀਟੀਸੀ ਰਿਕਾਰਡਸ ਉੱਤੇ ਉਨ੍ਹਾਂ ਦਾ ਇੱਕ ਹੋਰ ਸ਼ਬਦ "ਧੰਨੁ ਧੰਨੁ ਸੋ ਗੁਰਸਿੱਖੁ ਕਹੀਐ" ਰਿਲੀਜ਼ ਹੋਵੇਗਾ।

ਦੱਸਣਯੋਗ ਹੈ ਕਿ ਭਾਈ ਸੰਤੋਖ ਸਿੰਘ ਜਲੰਧਰ ਵਾਲੇ ਦੇ ਨਾਂਅ ਤੋਂ ਮਸ਼ਹੂਰ ਹਨ। ਭਾਈ ਸੰਤੋਖ ਸਿੰਘ ਹਜ਼ੂਰੀ ਰਾਗੀ ਹਨ ਤੇ ਉਹ ਆਪਣੇ ਸ਼ਬਦ ਕੀਰਤਨ ਤੇ ਗੁਰੂ ਦੀ ਬਾਣੀ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹਨ।

ਪੀਟੀਸੀ ਰਿਕਾਰਡਸ ਉੱਤੇ ਰਿਲੀਜ਼ ਹੋਣ ਵਾਲਾ ਉਨ੍ਹਾਂ ਦਾ ਇਹ ਸ਼ਬਦ ਪੀਟੀਸੀ ਰਿਕਾਰਡਸ ਸਣੇ ਪੀਟੀਸ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਸਿਮਰਨ ਤੇ ਪੀਟੀਸੀ ਦੇ ਆਫ਼ੀਸ਼ਅਲ ਯੂਟਿਊਬ ਚੈਨਲ 'ਤੇ ਵੀ ਉਪਲਬਧ ਹੋਵੇਗਾ। ਸੰਗਤ ਇਨ੍ਹਾਂ ਵੱਖ-ਵੱਖ ਚੈਨਲਾਂ ਉੱਤੇ ਗੁਰਬਾਣੀ ਨਾਲ ਸਬੰਧਤ ਇਸ ਸ਼ਬਦ ਦਾ ਆਨੰਦ ਮਾਣ ਸਕਦੇ ਹਨ।

bhai santokh singh new shabad image from Ptc network

ਇਸ ਸ਼ਬਦ ਨੂੰ ਭਾਈ ਸਤੋਖ ਸਿੰਘ ਨੇ ਆਪਣੀ ਆਵਾਜ਼ ਵਿੱਚ ਗਾਇਨ ਕੀਤਾ ਹੈ। ਇਸ ਦਾ ਸਿਰਲੇਖ ਹੈ "ਧੰਨੁ ਧੰਨੁ ਸੋ ਗੁਰਸਿੱਖੁ ਕਹੀਐ", ਇਸ ਦਾ ਅਰਥ ਹੈ ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜੋ ਸਤਿਗੁਰੂ ਦੇ ਚਰਨੀਂ ਜਾ ਲੱਗਦਾ ਹੈ, ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜੋ ਹਰ ਵੇਲੇ ਸਤਿਗੁਰੂ ਦਾ ਨਾਂਅ ਧਿਆਉਂਦਾ ਹੈ ਤੇ ਸੇਵਾ ਕਰਦਾ ਹੈ।

BHAI SANTOKH SINGH PIC

ਇਸ ਤੋਂ ਪਹਿਲਾਂ ਵੀ ਭਾਈ ਸੰਤੋਖ ਸਿੰਘ ਕਈ ਹੋਰਨਾਂ ਸ਼ਬਦਾਂ ਦਾ ਗਾਇਨ ਕਰ ਚੁੱਕੇ ਹਨ,ਜਿਨ੍ਹਾਂ ਚੋਂ ਮੁੱਖ ਹਨ ਤੂੰ ਸੁਲਤਾਨ, ਰੇ ਮਨ ਰਾਮ ਸਿਉ ਕਰਿ ਪ੍ਰੀਤਿ, ਇਹ ਜਨਮ ਤੁਮਾਹਰੇ ਲੇਖੇ, ਰਾਜਨ ਕੇ ਰਾਜਾ ਆਦਿ ਹਨ। ਸੰਗਤਾਂ ਵੱਲੋਂ ਉਨ੍ਹਾਂ ਦੇ ਗਾਏ ਧਾਰਮਿਕ ਗੀਤ ਤੇ ਸ਼ਬਦ ਕੀਰਤਨ ਬੇਹੱਦ ਪਸੰਦ ਕੀਤੇ ਜਾਂਦੇ ਹਨ।

Related Post