ਪ੍ਰਸਿੱਧ ਕੀਰਤਨੀਏ ਭਾਈ ਹਰਨਾਮ ਸਿੰਘ ਸ੍ਰੀਨਗਰ ਵਾਲਿਆਂ ਦਾ ਦਿਹਾਂਤ

By  Rupinder Kaler September 16th 2020 04:39 PM

ਵਿਸ਼ਵ ਪ੍ਰਸਿੱਧ ਕੀਰਤਨੀਏ ਭਾਈ ਹਰਨਾਮ ਸਿੰਘ ਸ੍ਰੀਨਗਰ ਵਾਲਿਆਂ ਦਾ ਦਿਹਾਂਤ ਹੋ ਗਿਆ ਹੈ। ਉਹ ਸ੍ਰੀ ਦਰਬਾਰ ਸਾਹਿਬ ਵਿਖੇ ਹਜ਼ੂਰੀ ਰਾਗੀ ਸਨ। ਬਰਨਾਲਾ ਵਿਖੇ ਜਨਮੇ ਭਾਈ ਹਰਨਾਮ ਸਿੰਘ ਸ੍ਰੀਨਗਰ ਵਾਲੇ ਇਸ ਵੇਲੇ ਜਲੰਧਰ ਰਹਿੰਦੇ ਸਨ ਤੇ ਅਚਨਚੇਤ ਸਦੀਵੀਂ ਵਿਛੋੜਾ ਦੇ ਗਏ। ਉਹਨਾਂ ਨੂੰ ਅਮਰੀਕਾ ਤੇ ਕੈਨੇਡਾ ਸਮੇਤ ਦੁਨੀਆਂ ਦੇ ਅਨੇਕਾਂ ਮੁਲਕਾਂ ਵਿਚ ਜਾ ਕੇ ਗੁਰਬਾਣੀ ਕੀਰਤਨ ਕਰਨ ਦਾ ਮਾਣ ਹਾਸਲ ਸੀ।

Hazuri-Ragi-Bhai-Harnam

ਭਾਈ ਹਰਨਾਮ ਸਿੰਘ ਸ੍ਰੀਨਗਰ ਵਾਲਿਆਂ ਦਾ ਜਨਮ 4 ਦਸੰਬਰ ਨੂੰ 1962 ਨੂੰ ਪੰਜਾਬ ਦੇ ਬਰਨਾਲਾ (ਸੰਗਰੂਰ) ਵਿਖੇ ਹੋਇਆ ਸੀ । ਉਨ੍ਹਾਂ ਨੇ ਗੁਰਮਤਿ ਸੰਗੀਤ ਡਿਪਲੋਮਾ ਸੰਗੀਤ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਹਾਸਲ ਕੀਤਾ ਹੋਇਆ ਸੀ। ਉਹ ਕਰੀਬ 30 ਸਾਲਾ ਤੋਂ ਕੀਰਤਨ ਕਰ ਰਹੇ ਸਨ ਅਤੇ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਸਨ।

ਹੋਰ ਪੜ੍ਹੋ :

ਪਾਕਿਸਤਾਨ ’ਚ ਭਾਈਚਾਰਕ ਸਾਂਝ ਦੀ ਮਿਲੀ ਮਿਸਾਲ ਮੁਸਲਿਮ ਪਰਿਵਾਰ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਣ ਸਰੂਪ ਸੌਂਪੇ ਸਿੱਖ ਭਾਈਚਾਰੇ ਨੂੰ

ਡਿਊਟੀ ਦੌਰਾਨ ਸ਼ਹੀਦ ਹੋਏ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਨੂੰ ਅਮਰੀਕੀ ਸੰਸਦ ਕਰੇਗੀ ਸਨਮਾਨਿਤ

Hazuri-Ragi-Bhai-Harnam

Related Post