ਜ਼ਿੰਦਗੀ ਜ਼ਿੰਦਾ-ਦਿਲੀ ਦਾ ਨਾਮ ਹੈ ਮੁਰਦਾ ਦਿਲ ਕਯਾ ਖਾਕ ਜੀਏਂਗੇ 

By  Shaminder October 9th 2018 11:30 AM

ਹਿੰਮਤ –ਏ-ਮਰਦਾ ਮਦਦ ਏ ਖੁਦਾ ।ਜੀ ਹਾਂ ਦਿਲ 'ਚ ਕੁਝ ਕਰਨ ਦਾ ਜਜ਼ਬਾ ਅਤੇ ਹਿੰਮਤ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ ।ਅਜਿਹਾ ਹੀ ਕੁਝ ਕਰ ਵਿਖਾਇਆ ਹੈ ਇੱਕ ਸ਼ਖਸ ਨੇ । ਜਿਸ ਦਾ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਜੀ ਹਾਂ ਪੁਣੇ 'ਚ ਹੋਈ ਦਸ ਕਿਲੋਮੀਟਰ ਦੀ ਮੈਰਾਥਨ 'ਚ ਇਸ ਸ਼ਖਸ ਨੇ ਭਾਗ ਲਿਆ ਹੈ । ਇਸ ਵਿਅਕਤੀ ਨੇ ਨਾ ਸਿਰਫ ਦਸ ਕਿਲੋਮੀਟਰ ਮੈਰਾਥਨ 'ਚ ਭਾਗ ਲਿਆ ਹੈ ਬਲਕਿ ਮੈਰਾਥਨ ਤੋਂ ਬਾਅਦ ਇੱਕ ਗੀਤ ਤੇ ਡਾਂਸ ਵੀ ਕੀਤਾ ।

ਹੋਰ ਵੇਖੋ :

https://www.instagram.com/p/BotdAI9AGGV/?hl=en&taken-by=pollywoodista

 

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ 'ਚ ਏਨਾ ਹੈਰਾਨ ਹੋਣ ਵਾਲੀ ਕੀ ਗੱਲ ਹੈ । ਅਸੀਂ ਤੁਹਾਨੂੰ ਦੱਸਦੇ ਹਾਂ ਇਸ ਸ਼ਖਸ ਦੀ ਖਾਸੀਅਤ ।ਜਿਸ ਨੇ ਆਪਣੇ ਹੌਸਲੇ ਦੀ ਬਦੌਲਤ ਹਰ ਕਿਸੇ ਦਾ ਦਿਲ ਜਿੱਤ ਲਿਆ ਅਤੇ ਆਪਣੀ ਕਮਜ਼ੋਰੀ ਨੂੰ ਆਪਣੀ ਤਾਕਤ ਬਣਾ ਲਿਆ । ਇਸ ਸ਼ਖਸ ਦੀ ਇੱਕ ਲੱਤ ਨਹੀਂ ਹੈ ਪਰ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਲੱਤ ਨਾ ਹੋਣ ਦੇ ਬਾਵਜੂਦ ਇਹ ਸ਼ਖਸ ਕਿੰਨੀ ਜ਼ਿੰਦਾ ਦਿਲੀ ਨਾਲ ਡਾਂਸ ਕਰ ਰਿਹਾ ਹੈ ਕਿ ਇੱਕ ਤੰਦਰੁਸਤ ਇਨਸਾਨ ਵੀ ਚੱਕਰਾਂ 'ਚ ਪੈ ਜਾਵੇ । ਗੌਰ ਨਾਲ ਵੇਖੋ ਇਨ੍ਹਾਂ ਤਸਵੀਰਾਂ ਨੂੰ ਇਹ ਸ਼ਖਸ ਕਿੰਨੇ ਚਾਅ ਅਤੇ ਉਤਸ਼ਾਹ ਨਾਲ ਨੱਚ ਰਿਹਾ ਹੈ । ਕੋਲ ਖੜੇ ਲੋਕ ਇਸ ਜਿੰਦਾ ਦਿਲ ਸ਼ਖਸ ਨੂੰ ਵੇਖ ਕੇ ਹੈਰਾਨ ਹੋ ਗਏ ਅਤੇ ਉਸ ਦਾ ਵੀਡਿਓ ਬਨਾਉਣ ਲੱਗ ਪਏ ਅਤੇ ਹਰ ਕੋਈ ਉਸ ਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ । ਇਸ ਵੀਡਿਓ ਤੋਂ ਉਨ੍ਹਾਂ ਲੋਕਾਂ ਨੂੰ ਵੀ ਕੁਝ ਸਿੱਖਣਾ ਚਾਹੀਦਾ ਹੈ ਜੋ ਜ਼ਿੰਦਗੀ 'ਚ ਬੁਰੇ ਹਾਲਾਤਾਂ ਤੋਂ ਘਬਰਾ ਕੇ ਢੇਰੀ ਢਾਹ ਕੇ ਬਹਿ ਜਾਂਦੇ ਨੇ ।ਕਿਉਂਕਿ ਜ਼ਿੰਦਗੀ ਜ਼ਿੰਦਾ-ਦਿਲੀ ਦਾ ਨਾਮ ਹੈ ।

Related Post