ਕਦੇ Banana Tea ਦਾ ਨਾਂਅ ਸੁਣਿਆ, ਸਿਹਤ ਲਈ ਹੈ ਬਹੁਤ ਹੀ ਫਾਇਦੇ ਮੰਦ

By  Rupinder Kaler November 26th 2020 03:54 PM

ਕੁੱਝ ਲੋਕ ਆਪਣੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਹਰੀ ਬਲੈਕ ਚਾਹ ਪੀਣਾ ਪਸੰਦ ਕਰਦੇ ਹਨ। ਪਰ ਕੇਲੇ ਦੀ ਚਾਹ ਸੁਣ ਕੇ ਤੁਸੀਂ ਜ਼ਰੂਰ ਹੈਰਾਨ ਹੋਵੋਗੇ। ਕੇਲਾ ਜਿੰਨਾ ਸਾਡੀ ਸਿਹਤ ਲਈ ਫਾਇਦੇਮੰਦ ਹੈ, ਓਨੀ ਹੀ ਇਸ ਤੋਂ ਬਣੀ ਚਾਹ ਵੀ ਸਿਹਤ ਲਈ ਫਾਇਦੇਮੰਦ ਹੈ।

ਹੋਰ ਪੜ੍ਹੋ :

ਅਦਾਕਾਰਾ ਰਾਧਿਕਾ ਆਪਟੇ ਨੇ ਉਖਾੜ ਦਿੱਤੀਆਂ ਆਪਣੇ ਘਰ ਦੀਆਂ ਸਾਰੀਆਂ ਟਾਈਲਾਂ, ਵੀਡੀਓ ਵਾਇਰਲ

ਇਸ ਮੁੰਡੇ ਦੀ ਕਹਾਣੀ ਸੁਣ ਕੇ ਪਸੀਜਿਆ ਨੇਹਾ ਕੱਕੜ ਦਾ ਦਿਲ, ਕੀਤੀ ਏਨੇਂ ਲੱਖ ਦੀ ਮਦਦ

Banana Tea

 

ਇਸ ਤਰ੍ਹਾਂ ਦੀ ਚਾਹ ਬਨਾਉਣ ਲਈ ਸਾਨੂੰ 2 ਕੱਪ ਪਾਣੀ, ਛਿਲਕੇ ਸਮੇਤ ਕੇਲਾ, ਅੱਧਾ ਚਮਚਾ ਦਾਲਚੀਨੀ, 1 teaspoon ਸ਼ਹਿਦ ਚਾਹੀਦਾ ਹੈ । ਇਕ ਪੈਨ 'ਚ 2 ਕੱਪ ਪਾਣੀ ਪਾ ਕੇ ਇਸ 'ਚ ਛਿਲਕੇ ਸਮੇਤ ਕੇਲੇ ਪਾਓ ਅਤੇ ਇਸ ਨੂੰ 15 ਮਿੰਟ ਲਈ ਉਬਾਲੋ। ਫਿਰ ਇਸ ਨੂੰ ਕੱਪ 'ਚ ਪਾਓ। ਸਵਾਦ ਲਈ ਤੁਸੀਂ ਇਸ 'ਚ ਦਾਲਚੀਨੀ ਪਾਊਡਰ ਅਤੇ ਸ਼ਹਿਦ ਮਿਲਾ ਲਓ। ਇਸ ਦੇ ਨਾਲ ਹੀ ਤੁਹਾਡੀ ਕੇਲੇ ਵਾਲੀ ਚਾਹ ਤਿਆਰ ਹੈ।

Banana Tea

ਪੂਰੇ ਦਿਨ ਦੀ ਥਕਾਵਟ ਤੋਂ ਬਾਅਦ ਚਾਹ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ। ਦਿਲ ਨਾਲ ਸਬੰਧਤ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਉਂਦਾ ਹੈ। ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਐਂਟੀ ਆਕਸੀਡੈਂਟ ਗੁਣਾਂ ਨਾਲ ਭਰਪੂਰ ਚਾਹ ਪੀਣ ਨਾਲ ਢਿੱਡ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਚਾਹ ਪੀਣ ਨਾਲ ਇਹ ਦੂਰ ਹੋ ਜਾਵੇਗੀ।

Banana Tea

ਚਾਹ ਪੀਣ ਨਾਲ ਟੈਨਸ਼ਨ ਅਤੇ ਤਣਾਅ ਘੱਟ ਹੁੰਦਾ ਹੈ। ਇਸ 'ਚ ਮੌਜੂਦ ਐਂਟੀ ਆਕਸੀਡੈਂਟ ਅਤੇ ਪੋਸ਼ਣ ਤੱਤ ਨਰਵਸ ਸਿਸਟਮ ਨੂੰ ਰਿਲੈਕਸ ਕਰਨ 'ਚ ਮਦਦਗਾਰ ਹੁੰਦੇ ਹਨ। ਇਸ 'ਚ ਤੁਹਾਡੇ ਭਾਰ ਨੂੰ ਘਟਾਉਣ ਲਈ ਵਿਟਾਮਿਨ ਏ, ਬੀ, ਪੋਟਾਸ਼ੀਅਮ ਅਤੇ ਹੋਰ ਐਂਟੀ ਆਕਸੀਡੈਂਟ ਹੁੰਦੇ ਹਨ।

Related Post