ਕਰੇਲਾ ਖਾਣਾ ਪਸੰਦ ਨਹੀਂ ਤਾਂ ਇਸ ਨੂੰ ਖਾਣਾ ਸ਼ੁਰੂ ਕਰ ਦਿਓ, ਕਈ ਬਿਮਾਰੀਆਂ ਕਰਦਾ ਹੈ ਦੂਰ

By  Rupinder Kaler September 17th 2020 01:51 PM -- Updated: September 17th 2020 01:58 PM

ਕਰੇਲੇ ਦਾ ਨਾਂਅ ਆਉਂਦੇ ਹੀ ਹਰ ਕੋਈ ਇਸ ਦੀ ਕੁੱੜਤਣ ਬਾਰੇ ਸੋਚਣ ਲੱਗ ਜਾਂਦਾ ਹੈ । ਸੁਆਦ ਵਿਚ ਕੌੜਾ ਹੋਣ ਦੇ ਬਾਵਜੂਦ ਇਹ ਸਾਡੀ ਸਿਹਤ ਲਈ ਗੁਣਕਾਰੀ ਹੈ ।ਇਸੇ ਲਈ ਕਰੇਲੇ ਦੀ ਸਬਜ਼ੀ ਤੋਂ ਇਲਾਵਾ ਇਸਦਾ ਆਚਾਰ ਅਤੇ ਰਸ ਦਾ ਸੇਵਨ ਕੀਤਾ ਜਾਂਦਾ ਹੈ। ਸ਼ੂਗਰ ਦੇ ਮਰੀਜਾਂ ਲਈ ਤਾਂ ਬਹੁਤ ਹੀ ਫਾਇਦੇਮੰਦ ਹੈ ।

bitter-gourd

ਚਰਬੀ ਘਟਾਉਣ ’ਚ ਮਦਦਗਾਰ

ਕਰੇਲੇ ਵਿੱਚ ਸਰੀਰ ਦੀ ਵਧੇਰੇ ਚਰਬੀ ਨੂੰ ਘਟਾਉਣ ਦੇ ਗੁਣ ਹੁੰਦੇ ਹਨ। ਕਰੇਲਾ ਸਰੀਰ ਵਿਚ ਇਨਸੁਲਿਨ ਨੂੰ ਸਰਗਰਮ ਕਰਦਾ ਹੈ, ਜਿਸ ਕਾਰਨ ਸਰੀਰ ਵਿਚ ਪੈਦਾ ਕੀਤੀ ਚੀਨੀ ਚਰਬੀ ਦਾ ਰੂਪ ਨਹੀਂ ਲੈਂਦੀ। ਚਾਹੇ ਤੁਸੀਂ ਇਸ ਨੂੰ ਸਿੱਧਾ ਖਾਓ ਜਾਂ ਇਸ ਨੂੰ ਜੂਸ ਬਣਾ ਕੇ ਪੀਓ, ਇਹ ਤੁਹਾਡੇ ਸਰੀਰ ਨੂੰ ਲਾਭ ਪਹੁੰਚਾਵੇਗਾ।

ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ

ਕਰੇਲੇ ਵਿੱਚ ਮੌਜੂਦ ਬੀਟਾ ਕੈਰੋਟੀਨ ਅੱਖਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਟੀਵੀ ਸਕ੍ਰੀਨ 'ਤੇ ਕੰਮ ਕਰਨ ਵਾਲੇ ਵਿਅਕਤੀ ਨੂੰ ਕਰੇਲੇ 'ਦਾ ਸੇਵਨ ਕਰਨਾ ਚਾਹੀਦਾ ਹੈ ਜਾਂ ਇਸ ਦਾ ਜੂਸ ਹਫ਼ਤੇ ਵਿਚ 2 ਵਾਰ ਪੀਣਾ ਚਾਹੀਦਾ ਹੈ। ਬੱਚਿਆਂ ਨੂੰ ਕਰੇਲੇ ' ਵੀ ਖਾਣੇ ਚਾਹੀਦੇ ਹਨ।

ਯਾਦਦਾਸ਼ਤ ਵਧਾਉਂਦਾ ਹੈ

ਕਰੇਲੇ ਨਾਲ ਯਾਦਦਾਸ਼ਤ ਅਤੇ ਅੱਖਾਂ ਦੋਨੋ ਮਜ਼ਬੂਤ ਹੁੰਦੀਆਂ ਹਨ । ਕਰੇਲੇ 'ਦਾ ਜੂਸ ਤੁਹਾਨੂੰ ਜਵਾਨ ਦਿਖਣ ’ਚ ਮਦਦ ਕਰਦਾ ਹੈ।

ਹੋਰ ਪੜ੍ਹੋ : 

ਇਹਨਾਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਕੀਵੀ ਖਾਣਾ ਸ਼ੁਰੂ ਕਰ ਦਿਓ

ਸਵੇਰ ਦਾ ਖਾਣਾ ਹੈ ਬੇਹੱਦ ਜ਼ਰੂਰੀ, ਬ੍ਰੇਕਫਾਸਟ ‘ਚ ਅਣਗਹਿਲੀ ਨਾਲ ਹੋ ਸਕਦੇ ਹਨ ਇਹ ਨੁਕਸਾਨ

ਚਮੜੀ ਦੇ ਰੋਗ ਹੁੰਦੇ ਹਨ ਠੀਕ

ਕਰੇਲਾ ਚਮੜੀ ਰੋਗਾਂ ਨੂੰ ਵੀ ਠੀਕ ਰੱਖਦਾ ਹੈ । ਕਰੇਲੇ ਨੂੰ ਪੀਸ ਕੇ ਉਸ ਦਾ ਲੇਪ ਫੋੜੇ-ਫਿੰਸੀਆਂ ’ਤੇ ਲਗਾਉਣ ਨਾਲ ਇਹਨਾਂ ਤੋਂ ਮੁਕਤੀ ਮਿਲ ਜਾਂਦੀ ਹੈ ।

ਮੂੰਹ ਦੇ ਛਾਲੇ ਕਰਦਾ ਹੈ ਦੂਰ

ਮੂੰਹ ਦੇ ਛਾਲਿਆਂ ਲਈ ਵੀ ਕਰੇਲਾ ਕਾਫੀ ਲਾਹੇਵੰਦ ਹੈ । ਕਰੇਲੇ ਦੇ ਰਸ ਦੀ ਕੁਰਲੀ ਕਰਨ ਨਾਲ ਇਸ ਤੋਂ ਛੁੱਟਕਾਰਾ ਮਿਲ ਜਾਂਦਾ ਹੈ ।

Related Post