ਸਿਹਤਮੰਦ ਰਹਿਣ ਲਈ ਹਰ ਰੋਜ ਖਾਓ ਬਰੋਕਲੀ

By  Rupinder Kaler November 6th 2020 04:05 PM

ਬਰੋਕਲੀ ਵਿੱਚ ਕਈ ਜ਼ਰੂਰੀ ਤੱਤ ਹੁੰਦੇ ਹਨ, ਜਿਵੇਂ ਪ੍ਰੋਟੀਨ, ਕੈਲਸ਼ੀਅਮ, ਕਾਰਬੋਹਾਈਡਰੇਟ, ਆਇਰਨ, ਵਿਟਾਮਿਨ ਏ, ਸੀ । ਇਸ ਦੀ ਵਰਤਂੋ ਸ਼ੂਗਰ ਰੋਗੀਆਂ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ । ਗਰਭਵਤੀ ਔਰਤਾਂ ਨੂੰ ਹਰ ਰੋਜ਼ ਬਰੋਕਲੀ ਦਾ ਸੇਵਨ ਕਰਨਾ ਚਾਹੀਦਾ ਹੈ।ਮਾਂ ਅਤੇ ਬੱਚੇ ਦੋਵਾਂ ਨੂੰ ਇਸ ਦੀ ਵਰਤੋਂ ਨਾਲ ਲਾਭ ਹੋਵੇਗਾ।

ਹੋਰ ਪੜ੍ਹੋ :

ਬਦਾਮ ਮਹਿੰਗੇ ਲੱਗਦੇ ਹਨ ਤਾਂ ਮੂੰਗਫਲੀ ਖਾਓ, ਇਸ ਮਾਮਲੇ ਵਿੱਚ ਬਦਾਮਾਂ ਨੂੰ ਵੀ ਦਿੰਦੀ ਹੈ ਮਾਤ

ਮਰੀਜ਼ ਦੀ ਜਾਨ ਬਚਾਉਣ ਲਈ ਪੁਲਿਸ ਕਾਂਸਟੇਬਲ ਨੇ ਦੋ ਕਿਲੋਮੀਟਰ ਤੱਕ ਲਗਾਈ ਦੌੜ, ਵੀਡੀਓ ਦੇਖ ਕੇ ਬਾਲੀਵੁੱਡ ਡਾਇਰੈਕਟਰ ਨੇ ਆਖੀ ਇਹ ਗੱਲ

broccoli

ਬਹੁਤ ਘੱਟ ਮਾਤਰਾ ਵਿਚ ਕੈਲੋਰੀ ਬਰੋਕਲੀ ਵਿਚ ਪਾਈ ਜਾਂਦੀ ਹੈ, ਜਿਸ ਕਾਰਨ ਇਹ ਸਰੀਰ ਵਿਚ ਪੋਟਾਸ਼ੀਅਮ ਅਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਨਹੀਂ ਵਧਣ ਦਿੰਦਾ ਹੈ। ਘੱਟ ਕੈਲੋਰੀ ਦੇ ਕਾਰਨ, ਇਹ ਸਰੀਰ ਵਿਚ ਵਾਧੂ ਚਰਬੀ ਇਕੱਠੀ ਨਹੀਂ ਕਰਦਾ।

broccoli

ਬਰੋਕਲੀ ਵਿਚ ਮੌਜੂਦ ਵਿਟਾਮਿਨ ਸੀ ਤੁਹਾਨੂੰ ਚਮੜੀ 'ਤੇ ਬਰੀਕ ਲਾਈਨਾਂ, ਝੁਰੜੀਆਂ ਵਰਗੀਆਂ ਸਮੱਸਿਆਵਾਂ ਤੋਂ ਦੂਰ ਰੱਖਦਾ ਹੈ। ਬਰੋਕਲੀ ਵਿਚ ਪਾਇਆ ਜਾਂਦਾ ਫੋਲੇਟ ਤੁਹਾਡੀ ਮਾਨਸਿਕ ਸਿਹਤ ਨੂੰ ਸਥਿਰ ਰੱਖਣ ਅਤੇ ਦਿਮਾਗ ਨੂੰ ਕਿਰਿਆਸ਼ੀਲ ਰੱਖਣ ਵਿਚ ਸਹਾਇਤਾ ਕਰਦਾ ਹੈ।

broccoli

ਵਿਟਾਮਿਨ-ਸੀ ਤੁਹਾਡੀ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਦਾ ਹੈ। ਵਿਟਾਮਿਨ-ਸੀ ਸੰਤਰੇ, ਅੰਗੂਰ, ਅੰਜੀਰ ਦੇ ਨਾਲ-ਨਾਲ ਬ੍ਰੋਕਲੀ ਵਿਚ ਵੀ ਪਾਇਆ ਜਾਂਦਾ ਹੈ।

Related Post