ਮਿੱਟੀ ਦੇ ਭਾਂਡਿਆਂ ਵਿੱਚ ਬਣਾਓ ਖਾਣਾ, ਇਹ ਬਿਮਾਰੀਆਂ ਰਹਿਣਗੀਆਂ ਦੂਰ

By  Rupinder Kaler December 1st 2020 05:47 PM

ਮਿੱਟੀ ਦੇ ਭਾਂਡੇ ਇੱਕ ਵਾਰ ਫਿਰ ਸਾਡੀ ਜੀਵਨ ਸ਼ੈਲੀ ਦਾ ਹਿੱਸਾ ਬਣਨ ਲੱਗੇ ਹਨ । ਕਿਉਂਕਿ ਮਿੱਟੀ ਦੇ ਬਣੇ ਭਾਂਡੇ ਸਾਡੀ ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਅਹਿਮ ਯੋਗਦਾਨ ਪਾਉਂਦਾ ਹੈ। ਜੇ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਪ੍ਰੈਸ਼ਰ ਕੁੱਕਰ ਦੀ ਬਜਾਏ ਮਿੱਟੀ ਦੇ ਬਰਤਨ ਵਿਚ ਭੋਜਨ ਪਕਾਉ। ਮਿੱਟੀ ਦੇ ਭਾਂਡੇ ਵਿਚ ਬਣਿਆ ਖਾਣਾ ਖਾਣ ਨਾਲ ਸਾਡੇ ਸਰੀਰ ਨੂੰ ਜ਼ਰੂਰੀ ਪੌਸ਼ਟਿਕ ਤੱਤ ਮਿਲਦੇ ਹਨ।

clay pots

ਹੋਰ ਪੜ੍ਹੋ :

ਅਨੁਸ਼ਕਾ ਸ਼ਰਮਾ ਨੇ ਪ੍ਰੈਗਨੇਂਸੀ ਦੌਰਾਨ ਕੀਤਾ ਸਭ ਤੋਂ ਔਖਾ ਯੋਗ ਆਸਣ, ਪਤੀ ਵਿਰਾਟ ਨੇ ਕੀਤੀ ਮਦਦ

ਕਿਸਾਨਾਂ ਦੇ ਅੰਦੋਲਨ ਨੂੰ ਫਰਜ਼ੀ ਦੱਸਣ ਵਾਲਿਆਂ ਨੂੰ ਹਰਫ ਚੀਮਾ ਨੇ ਸੁਣਾਈਆਂ ਖਰੀਆਂ-ਖਰੀਆਂ

clay pots

ਇਨ੍ਹਾਂ ਪੌਸ਼ਟਿਕ ਤੱਤਾਂ ਵਿਚ ਕੈਲਸੀਅਮ, ਮੈਗਨੀਸ਼ੀਅਮ, ਸਲਫਰ, ਆਇਰਨ, ਸਿਲੀਕਾਨ, ਕੋਬਾਲਟ, ਜਿਪਸਮ, ਆਦਿ ਸ਼ਾਮਲ ਹਨ। ਜੇਕਰ ਤੁਸੀਂ ਪ੍ਰੈਸ਼ਰ ਕੂਕਰ ਵਿਚ ਬਣਿਆ ਖਾਣਾ ਖਾਂਦੇ ਹੋ ਤਾਂ ਇਹ ਸਾਰੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਇਸ ਲਈ, ਜੇ ਤੁਸੀਂ ਆਪਣੀ ਸਿਹਤ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ, ਤਾਂ ਮਿੱਟੀ ਦੇ ਬਣੇ ਭਾਂਡਿਆਂ ਦਾ ਇਸਤੇਮਾਲ ਕਰੋ।

clay pots

ਮਿੱਟੀ ਦੇ ਤਵੇ 'ਤੇ ਬਣੀ ਰੋਟੀ ਖਾਣ ਨਾਲ ਨਾ ਸਿਰਫ ਕਬਜ਼ ਦੀ ਸਮੱਸਿਆ ਦੂਰ ਹੋਵੇਗੀ ਬਲਕਿ ਗੈਸ ਦੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲੇਗੀ। ਜੇ ਅਸੀਂ ਸੂਖਮ ਪੌਸ਼ਟਿਕ ਤੱਤਾਂ ਦੀ ਗੱਲ ਕਰੀਏ ਤਾਂ ਇਹ ਮਿੱਟੀ ਦੇ ਭਾਂਡਿਆਂ ਵਿਚ ਬਣੀਆਂ ਦਾਲਾਂ ਅਤੇ ਸਬਜ਼ੀਆਂ ਵਿਚ 100 ਪ੍ਰਤੀਸ਼ਤ ਪਾਏ ਜਾਂਦੇ ਹਨ ਜਦੋਂ ਕਿ ਪ੍ਰੈਸ਼ਰ ਕੁੱਕਰ ਵਿਚਲੀਆਂ ਬਣੀਆਂ ਦਾਲਾਂ ਅਤੇ ਸਬਜ਼ੀਆਂ ਦੇ 87 ਪ੍ਰਤੀਸ਼ਤ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਹੁਣ ਡਾਇਟੀਸ਼ੀਅਨ ਅਤੇ ਪੋਸ਼ਣ ਮਾਹਿਰ ਵੀ ਸਲਾਹ ਦਿੰਦੇ ਹਨ ਕਿ ਤੁਸੀਂ ਮਿੱਟੀ ਦੇ ਭਾਂਡਿਆਂ ਵਿੱਚ ਪਕਾਉ ਅਤੇ ਖਾਓ।

Related Post