ਮਿੱਟੀ ਦੇ ਭਾਂਡਿਆਂ ਵਿੱਚ ਬਣਾਓ ਖਾਣਾ, ਇਹ ਬਿਮਾਰੀਆਂ ਰਹਿਣਗੀਆਂ ਦੂਰ

written by Rupinder Kaler | December 01, 2020

ਮਿੱਟੀ ਦੇ ਭਾਂਡੇ ਇੱਕ ਵਾਰ ਫਿਰ ਸਾਡੀ ਜੀਵਨ ਸ਼ੈਲੀ ਦਾ ਹਿੱਸਾ ਬਣਨ ਲੱਗੇ ਹਨ । ਕਿਉਂਕਿ ਮਿੱਟੀ ਦੇ ਬਣੇ ਭਾਂਡੇ ਸਾਡੀ ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਅਹਿਮ ਯੋਗਦਾਨ ਪਾਉਂਦਾ ਹੈ। ਜੇ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਪ੍ਰੈਸ਼ਰ ਕੁੱਕਰ ਦੀ ਬਜਾਏ ਮਿੱਟੀ ਦੇ ਬਰਤਨ ਵਿਚ ਭੋਜਨ ਪਕਾਉ। ਮਿੱਟੀ ਦੇ ਭਾਂਡੇ ਵਿਚ ਬਣਿਆ ਖਾਣਾ ਖਾਣ ਨਾਲ ਸਾਡੇ ਸਰੀਰ ਨੂੰ ਜ਼ਰੂਰੀ ਪੌਸ਼ਟਿਕ ਤੱਤ ਮਿਲਦੇ ਹਨ। clay pots ਹੋਰ ਪੜ੍ਹੋ :

clay pots ਇਨ੍ਹਾਂ ਪੌਸ਼ਟਿਕ ਤੱਤਾਂ ਵਿਚ ਕੈਲਸੀਅਮ, ਮੈਗਨੀਸ਼ੀਅਮ, ਸਲਫਰ, ਆਇਰਨ, ਸਿਲੀਕਾਨ, ਕੋਬਾਲਟ, ਜਿਪਸਮ, ਆਦਿ ਸ਼ਾਮਲ ਹਨ। ਜੇਕਰ ਤੁਸੀਂ ਪ੍ਰੈਸ਼ਰ ਕੂਕਰ ਵਿਚ ਬਣਿਆ ਖਾਣਾ ਖਾਂਦੇ ਹੋ ਤਾਂ ਇਹ ਸਾਰੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਇਸ ਲਈ, ਜੇ ਤੁਸੀਂ ਆਪਣੀ ਸਿਹਤ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ, ਤਾਂ ਮਿੱਟੀ ਦੇ ਬਣੇ ਭਾਂਡਿਆਂ ਦਾ ਇਸਤੇਮਾਲ ਕਰੋ। clay pots ਮਿੱਟੀ ਦੇ ਤਵੇ 'ਤੇ ਬਣੀ ਰੋਟੀ ਖਾਣ ਨਾਲ ਨਾ ਸਿਰਫ ਕਬਜ਼ ਦੀ ਸਮੱਸਿਆ ਦੂਰ ਹੋਵੇਗੀ ਬਲਕਿ ਗੈਸ ਦੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲੇਗੀ। ਜੇ ਅਸੀਂ ਸੂਖਮ ਪੌਸ਼ਟਿਕ ਤੱਤਾਂ ਦੀ ਗੱਲ ਕਰੀਏ ਤਾਂ ਇਹ ਮਿੱਟੀ ਦੇ ਭਾਂਡਿਆਂ ਵਿਚ ਬਣੀਆਂ ਦਾਲਾਂ ਅਤੇ ਸਬਜ਼ੀਆਂ ਵਿਚ 100 ਪ੍ਰਤੀਸ਼ਤ ਪਾਏ ਜਾਂਦੇ ਹਨ ਜਦੋਂ ਕਿ ਪ੍ਰੈਸ਼ਰ ਕੁੱਕਰ ਵਿਚਲੀਆਂ ਬਣੀਆਂ ਦਾਲਾਂ ਅਤੇ ਸਬਜ਼ੀਆਂ ਦੇ 87 ਪ੍ਰਤੀਸ਼ਤ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਹੁਣ ਡਾਇਟੀਸ਼ੀਅਨ ਅਤੇ ਪੋਸ਼ਣ ਮਾਹਿਰ ਵੀ ਸਲਾਹ ਦਿੰਦੇ ਹਨ ਕਿ ਤੁਸੀਂ ਮਿੱਟੀ ਦੇ ਭਾਂਡਿਆਂ ਵਿੱਚ ਪਕਾਉ ਅਤੇ ਖਾਓ।

0 Comments
0

You may also like