ਕਈ ਰੋਗਾਂ ਦਾ ਇੱਕ ਇਲਾਜ਼ ਹੈ ਮੁਲੱਠੀ, ਇਹਨਾਂ ਬਿਮਾਰੀਆਂ ਨੂੰ ਰੱਖਦੀ ਹੈ ਦੂਰ

By  Rupinder Kaler October 27th 2020 05:34 PM

ਮੁਲੱਠੀ ਕਈ ਰੋਗਾਂ ਦਾ ਇੱਕ ਇਲਾਜ਼ ਹੈ । ਇਸੇ ਲਈ ਬਹੁਤ ਸਾਰੇ ਲੋਕ ਇਸ ਦੀ ਵਰਤੋਂ ਕਰਦੇ ਹਨ । ਇਸ ਦਾ ਚੂਰਨ ਬਦਹਜ਼ਮੀ ਲਈ ਲਾਭਦਾਇਕ ਹੈ ਤੇ ਅਲਸਰ ਦੇ ਜ਼ਖ਼ਮਾਂ ਨੂੰ ਜਲਦੀ ਭਰਦਾ ਹੈ। ਖ਼ੂਨ ਦੀ ਉਲਟੀ ਲਈ ਦੁੱਧ ਦੇ ਨਾਲ ਮੁਲੱਠੀ ਦਾ ਚੂਰਨ ਲੈਣ ਨਾਲ ਫ਼ਾਇਦਾ ਹੁੰਦਾ ਹੈ।

liquorice

ਹੋਰ ਪੜ੍ਹੋ :-

ਜਾਣੋ ਸਵੇਰ ਸਮੇਂ ਦਹੀਂ ਖਾਣ ਦੇ ਕੀ ਹਨ ਫਾਇਦੇ

ਜਾਣੋ ਸੌਂਫ ਦੇ ਗੁਣਕਾਰੀ ਫਾਇਦਿਆਂ ਬਾਰੇ, ਕਈ ਬਿਮਾਰੀਆਂ ਨੂੰ ਕਰਦੀ ਹੈ ਜੜ੍ਹ ਤੋਂ ਖਤਮ

ਅੱਜ ਹੈ ਬਾਲੀਵੁੱਡ ਅਦਾਕਾਰਾ ਪੂਜਾ ਬਤਰਾ ਦਾ ਜਨਮ ਦਿਨ, ਪ੍ਰਸ਼ੰਸਕ ਸੋਸ਼ਲ ਮੀਡੀਆ ’ਤੇ ਦੇ ਰਹੇ ਹਨ ਜਨਮ ਦਿਨ ਦੀ ਵਧਾਈ

liquorice

ਹਿਚਕੀ ਆਉਣ 'ਤੇ ਚੂਰਨ ਨੂੰ ਸ਼ਹਿਦ 'ਚ ਮਿਲਾ ਨੱਕ ਵਿੱਚ ਟਪਕਾਉਣ ਨਾਲ ਫ਼ਾਇਦਾ ਹੁੰਦਾ ਹੈ। ਖਾਂਸੀ ਦੀ ਸਮੱਸਿਆ ਹੋਣ 'ਤੇ ਮੁਲੱਠੀ ਨੂੰ ਕਾਲੀ ਮਿਰਚ ਦੇ ਨਾਲ ਖਾਣ ਨਾਲ ਰੇਸ਼ੇ 'ਚ ਆਰਾਮ ਮਿਲਦਾ ਹੈ। ਇਸ ਨਾਲ ਸੁੱਕੀ ਖਾਂਸੀ ਦੇ ਨਾਲ-ਨਾਲ ਗਲੇ ਦੀ ਸੋਜ ਵੀ ਠੀਕ ਹੁੰਦੀ ਹੈ।

liquorice

ਜੇਕਰ ਤੁਹਾਡਾ ਵਾਰ-ਵਾਰ ਮੂੰਹ ਸੁੱਕਦਾ ਹੈ ਤਾਂ ਮੁਲੱਠੀ ਨੂੰ ਮੂੰਹ 'ਚ ਪਾ ਕੇ ਵਾਰ-ਵਾਰ ਚੂਸੋ। ਇਸ ਨੂੰ ਚੂਸਣ ਨਾਲ ਗਲੇ ਦੀ ਖ਼ਰਾਸ਼ ਵੀ ਠੀਕ ਹੁੰਦੀ ਹੈ। ਮੁਲੱਠੀ ਪੇਟ ਦੇ ਜ਼ਖ਼ਮ ਠੀਕ ਕਰਦੀ ਹੈ। ਇਸ ਨਾਲ ਪੇਟ ਦੇ ਜ਼ਖ਼ਮ ਜਲਦੀ ਭਰ ਜਾਂਦੇ ਹਨ। ਪੇਟ ਦੇ ਜ਼ਖ਼ਮ ਲਈ ਮੁਲੱਠੀ ਦੀ ਜੜ੍ਹ ਦਾ ਚੂਰਨ ਇਸਤੇਮਾਲ ਕਰਨਾ ਚਾਹੀਦਾ ਹੈ।

Related Post