ਅਨਾਰ ਦੇ ਛਿਲਕਿਆਂ ਦਾ ਕਾੜ੍ਹਾ ਪੀਣ ਨਾਲ ਇਹ ਬਿਮਾਰੀਆਂ ਰਹਿੰਦੀਆਂ ਹਨ ਦੂਰ

By  Rupinder Kaler October 29th 2020 06:10 PM

ਅਨਾਰ ਖਾਣ ਨੂੰ ਤਾਂ ਸਵਾਦ ਹੁੰਦਾ ਹੈ ਪਰ ਇਸ ਦੇ ਛਿਲਕੇ ਵੀ ਬਹੁਤ ਕੰਮ ਦੇ ਹੁੰਦੇ ਹਨ । ਅਨਾਰ ਦੇ ਛਿਲਕਿਆਂ ਤੋਂ ਤਿਆਰ ਕੀਤਾ ਕਾਹੜਾ ਕਈ ਬਿਮਾਰੀਆਂ ਨੂੰ ਦੂਰ ਰੱਖਦਾ ਹੈ ।ਅਨਾਰ ਦੇ ਛਿਲਕਿਆਂ ਵਿਚ ਮੌਜੂਦ ਕਈ ਐਂਟੀਆਕਸੀਡੈਂਟਸ ਹੋਣ ਕਾਰਨ ਇਹ ਕਾੜਾ ਬਹੁਤ ਫ਼ਾਇਦੇਮੰਦ ਹੁੰਦਾ ਹੈ ਅਤੇ ਕਈ ਤਰ੍ਹਾਂ ਦੀਆਂ ਗੰਭੀਰ ਬੀਮਾਰੀਆਂ ਤੋਂ ਸਰੀਰ ਨੂੰ ਬਚਾਉਂਦਾ ਹੈ । ਇਹ ਕਾੜ੍ਹਾ ਪੀਣ ਨਾਲ ਬਲੱਡ ਪ੍ਰੈਸ਼ਰ ਕਾਬੂ ਵਿਚ ਰਹਿੰਦਾ ਹੈ।

pomegranate-peel-tea

ਹੋਰ ਪੜ੍ਹੋ :-

ਸਰਦੀਆਂ ‘ਚ ਬੁੱਲ ਫਟਣ ਦੇ ਇਹ ਹੋ ਸਕਦੇ ਹਨ ਕਾਰਨ

ਜਾਣੋ ਤੁਲਸੀ ਦੇ ਗੁਣਕਾਰੀ ਫਾਇਦਿਆਂ ਬਾਰੇ, ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਹੈ ਰਾਮਬਾਣ

pomegranate-peel-tea

ਕਾੜ੍ਹਾ ਬਣਾਉਣ ਦੀ ਵਿਧੀ : ਸਭ ਤੋਂ ਪਹਿਲਾਂ ਅਨਾਰ ਦੇ ਛਿਲਕਿਆਂ ਨੂੰ ਸਾਫ਼ ਪਾਣੀ ਨਾਲ ਧੋ ਕੇ ਧੁੱਪ ਵਿਚ ਸੁਕਾ ਲਵੋ। ਸੁਕਾਉਣ ਤੋਂ ਬਾਅਦ ਇਸ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਤੋੜ ਲਵੋ ਅਤੇ ਪੀਹ ਕੇ ਪਾਊਡਰ ਬਣਾ ਲਉ। ਅਨਾਰ ਦੇ ਛਿਲਕਿਆਂ ਦੀ ਚਾਹ ਬਣਾਉਣ ਲਈ ਸਭ ਤੋਂ ਪਹਿਲਾਂ ਬਰਤਨ ਵਿਚ ਇਕ ਕੱਪ ਪਾਣੀ ਗਰਮ ਕਰੋ।

pomegranate-peel-tea

ਇਸ ਪਾਣੀ ਵਿਚ ਇਕ ਚਮਚ ਅਨਾਰ ਦੇ ਛਿਲਕਿਆਂ ਦਾ ਪਾਊਡਰ ਪਾਉ ਅਤੇ ਥੋੜ੍ਹੀ ਦੇਰ ਇੰਝ ਰਹਿਣ ਦਿਉ। ਫਿਰ ਇਸ ਨੂੰ ਛਾਣ ਲਉ ਅਤੇ ਇਸ ਵਿਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾਉ। ਫਿਰ ਚਾਹ ਤਿਆਰ ਹੋ ਜਾਵੇਗੀ ਅਤੇ ਇਸ ਦਾ ਸੇਵਨ ਦਿਨ ਵਿਚ ਦੋ ਵਾਰ ਕਰ ਸਕਦੇ ਹੋ। ਅਨਾਰ ਦੇ ਛਿਲਕਿਆਂ ਦੀ ਚਾਹ ਨੂੰ ਪਾਚਨ ਪ੍ਰਣਾਲੀ ਲਈ ਕਾਫ਼ੀ ਵਧੀਆ ਮੰਨਿਆ ਜਾਂਦਾ ਹੈ।

Related Post